ਬਲਾਚੌਰ, 07 ਜੂਨ – (ਜਤਿੰਦਰ ਪਾਲ ਸਿੰਘ ਕਲੇਰ )
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਮਾਨਯੋਗ ਡਾਕਟਰ ਮਹਿਤਾਬ ਸਿੰਘ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਜਿਲ੍ਹਾਂ ਸ਼ਹੀਦ ਭਗਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ਼ਾਮ ਸੁੰਦਰ ਸ਼ਰਮਾ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ ਡਵੀਜਨ ਬਲਾਚੌਰ ਦੀ ਯੋਗ ਅਗਵਾਈ ਹੇਠ ਸਬ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫਸਰ ਥਾਣਾ ਪੋਜੇਵਾਲ ਅਤੇ ਏਐਸਆਈ ਸਤਨਾਮ ਸਿੰਘ ਥਾਣਾ ਪੋਜੇਵਾਲ ਵੱਲੋ ਦਰਜ ਰਜਿਸਟਰ ਕੀਤਾ ਗਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ, ਸ਼ੱਕੀ ਵਹੀਕਲਾਂ ਦੇ ਸਬੰਧ ਵਿੱਚ ਚੌਕੀ ਸੜੋਆ ਤੋਂ ਥਾਣਾ ਪੋਜੇਵਾਲ ਹੁੰਦੇ ਹੋਏ ਵਾਪਸ ਪਿੰਡ ਸੜੋਆ ਸਾਈਡ ਨੂੰ ਜਾ ਰਹੇ ਸੀ ਤਾਂ ਜਦੋ ਪੁਲਿਸ ਪਾਰਟੀ ਪਿੰਡ ਕੁੱਲਪੁਰ ਪੀਰਾਂ ਦੀ ਜਗਾ ਤੋਂ ਥੋੜਾ ਅੱਗੇ ਸੀ ਤਾਂ ਝਾੜੀਆਂ ਲਾਗੇ ਦੋ ਮੋਨੇ ਨੋਜਵਾਨ ਸਿਲਵਰ ਦੇ ਪੇਪਰ ਦੀ ਪੰਨੀ ਹੇਠ ਲਾਈਟਰ ਜਲਾ ਕੇ ਨਸ਼ਾ ਕਰਦੇ ਦਿਖਾਈ ਦਿੱਤੇ, ਜਿਹਨਾ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਸਿਲਵਰ ਪੇਪਰ ਦੀ ਪੰਨੀ, ਲਾਈਟਰ ਅਤੇ 10 ਰੁਪਏ ਦਾ ਕਰੰਸੀ ਨੋਟ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨ੍ਹਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅਮਰੀਕ ਸਿੰਘ ਪੁੱਤਰ ਰਾਮ ਦਾਸ ਵਾਸੀ ਪੈਲੀ ਥਾਣਾ ਪੋਜੇਵਾਲ ਅਤੇ ਦੂਸਰੇ ਆਰੋਪੀ ਨੇ ਅਪਣਾ ਨਾਮ ਜਸਕਰਨ ਪੁੱਤਰ ਤੀਰਥ ਰਾਮ ਵਾਸੀ ਪੋਜੇਵਾਲ ਥਾਣਾ ਪੋਜੇਵਾਲ ਜਿਲਾ ਸ਼.ਭ.ਸ ਨਗਰ ਦੱਸਿਆ। ਜਿਸ ਵੱਲੋ ਸੁੱਟੇ ਅੱਗ ਜਲਾਉਣ ਵਾਲਾ ਇੱਕ ਲਾਈਟਰ, ਇੱਕ ਸਿਲਵਰ ਪੇਪਰ (ਪੰਨੀ) ਹੈਰੋਇਨ ਅਲੂਦ ਅਤੇ ਇੱਕ ਥੋੜ੍ਹਾ ਜਲਿਆ ਹੋਇਆ ਦਸ ਰੁਪਏ ਦਾ ਨੋਟ ਬ੍ਰਾਮਦ ਹੋਣ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਮੁਕੱਦਮਾ ਵਿੱਚ ਆਰੋਪੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ।


