Join
Saturday, March 28, 2026
Saturday, March 28, 2026

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ  ਛਬੀਲ ਲਗਾਈ 

ਬਲਾਚੋਰ7 ਜੂਨ (ਜਤਿੰਦਰ ਪਾਲ ਸਿੰਘ ਕਲੇਰ ):

ਨਗਰ ਕੌਸਲ ਬਲਾਚੌਰ ਦੇ ਪਿੰਡ ਮਹਿੰਦੀਪੁਰ ਵਿੱਚ ਗੁਰਦੁਆਰਾ ਸਿੰਘ ਸਭਾ ਵਿੱਚ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨਾਂ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ। ਗੁਰਦੁਆਰੇ ਵਿੱਚ  ਗ੍ਰੰਥੀ ਸਿੰਘ ਵੱਲੋਂ ਅਰਦਾਸ  ਕਰਨ ਤੋਂ ਬਾਅਦ  ਗੁਰਦੁਆਰੇ ਦੇ ਮੁੱਖ ਗੇਟ ‘ਤੇ ਬਲਾਚੌਰ-ਗੜੀ ਰੋਡ ਉਪਰ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ।

ਗੁਰਦੁਆਰੇ ਦੇ ਹੈਂਡ ਗ੍ਰੰਥੀ ਸਤਨਾਮ ਸਿੰਘ ਨੇ ਅੱਜ ਦੇ ਛਬੀਲ ਦੀ ਮਹਾਨਤਾ ਬਾਰੇ ਸੰਗਤਾਂ ਨੂੰ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਲੇ ਦਿਨ ਛਬੀਲ ਦਾ ਬਹੁਤ ਵੱਡਾ ਇਤਿਹਾਸ ਹੈ ਸ਼ਹੀਦੀ ਵਾਲੇ ਦਿਨ ਸਮੁੱਚੀ ਸਿੱਖ ਕੌਮ ਸ਼ਹੀਦਾ ਦੇ ਸਿਰਤਾਜ਼ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ ਤੇ ਛਵੀਲਾਂ ਲਾਉਂਦੇ ਹਾਂ ਕਿਉਂ ਕਿ ਜਦੋਂ ਗੁਰੁ ਸਾਹਿਬ ਦੀ ਸ਼ਹੀਦੀ ਹੋ ਰਹੀ ਸੀ ਗੁਰੂ ਸਾਹਿਬ ਤੱਤੀ ਤਵੀ ਤੇ ਬੈਠੇ ਸਨ ਸਿਰ ਵਿੱਚ ਤੱਤੀ ਰੇਤ ਪਾਈ ਜਾ ਰਹੀ ਸੀ ਤਾਂ ਉਸ ਸਮੇ ਸਾਂਈ ਮੀਆ ਮੀਰ ਅਤੇ ਚੰਦੂ ਦੀ ਨੂੰਹ ਗੁਰੁ ਸਾਹਿਬ ਦੇ ਦਰਸ਼ਨ ਕਰਨ ਆਏ ਤਾਂ ਚੰਦੂ ਦੀ ਨੂੰਹ ਆਪਣੇ ਨਾਲ ਠੰਡਾ ਸਰਬਤ ਗੁਰੂ ਸਾਹਿਬ ਦੇ ਛੱਕਣ ਲਈ ਲੈ ਕੇ ਆਈ ਸੀ। ਤਾਂ ਗੁਰੂ ਸਾਹਿਬ ਨੇ ਚੰਦੂ ਦੀ ਨੂੰਹ ਤੇ ਬਖਸ਼ਸਾ ਕਰਦਿਆ ਇਹ ਵਰ ਦਿੱਤਾ ਕਿ ਪੁੱਤਰੀ ਇਸ ਸਮੇ ਤੇਰੇ ਵੱਲੋ ਕੀਤੀ ਸੇਵਾ ਨੂੰ ਮੇਰੇ ਸਿੱਖ ਹਮੇਸ਼ਾ ਯਾਦ ਰੱਖਣਗੇ  ਜਿਸ ਵਿਚ ਸ, ਕੁਲਦੀਪ ਸਿੰਘ, ਰਣਜੀਤ ਸਿੰਘ,ਸ, ਸਤਨਾਮ ਸਿੰਘ ਗ੍ਰੰਥੀ ਸਿੰਘ,ਜਗਤਾਰ ਸਿੰਘ,ਰੇਵਲ ਸਿੰਘ, ਗੁਰਵਿੰਦਰ ਸਿੰਘ ਮੰਡੇਰ,ਨਿਰਪਾਲ ਸਿੰਘ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਸਿਮਰਨ ਸਿੰਘ, ਅਵਤਾਰ ਸਿੰਘ, ਪਿੰਡ ਦੇ ਨੌਜਵਾਨ ਵੱਲੋਂ ਗਗਨ ਪਰਮਿੰਦਰ ਕਿੰਦਾ ਆਕਾਸ਼ ਮਨੀ ਸ਼ਾਰਨੀ ਨੋਨਾ ਜਸਕਰਨ ਦਮਨ ਆਦਿ

Related Articles

LEAVE A REPLY

Please enter your comment!
Please enter your name here

Latest Articles

2

2