ਕਾਠਗੜ੍ਹ 7 ਜੂਨ (ਜਤਿੰਦਰ ਪਾਲ ਸਿੰਘ ਕਲੇਰ )
ਨਿਰਜਲਾ ਇਕਾਦਸ਼ੀ ਮੌਕੇ ਪਿੰਡ ਰੈਲ ਮਾਜਰਾ ਦੇ ਸੰਧੂ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਬੱਸ ਸਟੈਂਡ ਵਿਚ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਤਪਦੀ ਗਰਮੀ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਰਾਹਤ ਮਿਲੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੱਤ ਪਾਲ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ੍ਰੀ ਕਿਸ਼ਨ ਲਾਲ ਨੇ ਸੰਨ 1952 ਵਿੱਚ ਇਸ ਦੀ ਸ਼ੁਰੂਆਤ ਕੀਤੀ ਸੀ। ਸਾਡੇ ਪਰਿਵਾਰ ਨੇ ਲਗਾਤਾਰ ਇਸ ਪ੍ਰੰਪਰਾ ਨੂੰ ਅੱਗੇ ਜਾਰੀ ਰੱਖਿਆ ਹੋਇਆ ਹੈ। ਇਸ ਮੌਕੇ ਸਰਪੰਚ ਅਨੀਤਾ, ਪੰਚ ਦਰਸ਼ਨ ਲਾਲ, ਰਮੇਸ਼ ਲਾਲ, ਸ਼ਮਸ਼ੇਰ ਸਿੰਘ, ਅਨਿਲ ਕੁਮਾਰ, ਕਮਲ ਕੁਮਾਰ, ਪ੍ਰਦੀਪ ਕੁਮਾਰ, ਨਰਿੰਦਰ ਕੁਮਾਰ ਅਤੇ ਸਾਰੇ ਪਰਿਵਾਰ ਦੇ ਮੈਂਬਰ ਸੇਵਾ ਵਿੱਚ ਜੁਟੇ ਰਹੇ।


