ਨਵਾਂਸ਼ਹਿਰ /ਕਾਠਗੜ੍ਹ 7 ਜੂਨ (ਜਤਿੰਦਰ ਪਾਲ ਸਿੰਘ ਕਲੇਰ)
ਪਿੰਡ ਰੈਲ ਮਾਜਰਾ ਦੇ ਧਾਰਮਿਕ ਸਥਾਨ ਗੁਪਤੀ ਪੀਰ ਬਾਬਾ ਜੀ ਮਹਾਰਾਜ ਜੀ ਦੇ ਅਸਥਾਨ ਤੇ ਸਲਾਨਾ ਭੰਡਾਰਾ ਸਾਰੇ ਪਿੰਡ ਵਾਸੀਆਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸਵੇਰ ਤੋਂ ਹੀ ਸ਼ਰਧਾਲੂ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਭਗਤ ਅਮਾਨਤ ਖਾਨ ਦੀ ਦੇਖ ਰੇਖ ਹੇਠ ਧਾਰਮਿਕ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਝੰਡਾ ਚੜਾਉਣ ਅਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ। ਪ੍ਰਸ਼ਾਦ ਵੰਡਣ ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ ਜੋ ਦੇਰ ਰਾਤ ਤੱਕ ਚੱਲਦਾ ਰਿਹਾ। ਸੇਵਾਦਾਰਾਂ ਵਿੱਚ ਕੁਲਵਿੰਦਰ ਫੌਜੀ, ਸਾਬਕਾ ਸਰਪੰਚ ਬਲਵਿੰਦਰ ਰਾਣਾ, ਰਾਣਾ ਕ੍ਰਿਸ਼ਨ ਪਾਲ, ਸੰਦੀਪ ਰਾਣਾ, ਕੇਵਲ ਰਾਣਾ, ਕੁਸ਼ਲ ਰਾਣਾ, ਸੂਬੇਦਾਰ ਦਿਲਦਾਰ ਸਿੰਘ, ਵਿਜੇ ਰਾਣਾ, ਨਿਰਮਲ ਨਿੰਮਾ, ਦਿਲਬਾਗ ਖਾਨ ਅਤੇ ਸਮੂਹ ਪਿੰਡ ਵਾਸੀ ਮੌਜੂਦ ਸਨ।


