Join
Saturday, March 28, 2026
Saturday, March 28, 2026

ਪੌਧਾਰੋਪਣ ਨਾਲ ਹੀ ਸੰਭਵ ਹੈ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਣ: ਕੁਲਵਿੰਦਰ ਸਿੰਘ

ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਲਗਾਏ ਗਏ ਬੂਟੇ

ਨਵਾਂਸ਼ਹਿਰ, 7ਜੂਨ(ਜਤਿੰਦਰ ਪਾਲ ਸਿੰਘ ਕਲੇਰ ) 

ਮਿਨਿਸਟਰੀ ਆਫ ਯੂਥ ਅਫੇਅਰਜ਼ ਅਤੇ ਸਪੋਰਟਸ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਈ ਭਾਰਤ ਦੇ ਤਹਿਤ ਵਿਸ਼ਵ ਵਾਤਾਵਰਣ ਦਿਵਸ ਮੌਕੇ ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਵੱਲੋਂ ਰਾਹੋਂ ਰੋਡ ਉੱਤੇ ਪੌਧਾਰੋਪਣ ਮੁਹਿੰਮ ਚਲਾਈ ਗਈ। ਇਸ ਦੌਰਾਨ ਨੌਜਵਾਨਾਂ ਨੇ ਵਾਤਾਵਰਣ ਸੰਭਾਲ ਅਤੇ ਰੁੱਖਾਂ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਦਾ ਪ੍ਰਣ ਲਿਆ।

ਇਸ ਮੌਕੇ ਆਲ ਇੰਡੀਆ ਹਿਊਮਨ ਰਾਈਟ ਕੌਂਸਲ ਦੇ ਯੂਥ ਵਿੰਗ ਚੇਅਰਮੈਨ ਡਾ. ਕੁਲਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਵੱਲੋਂ ਇਸ ਤਰ੍ਹਾਂ ਦੇ ਯਤਨ ਸਾਡੀ ਧਰਤੀ ਨੂੰ ਬਚਾਉਣ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਹਤਰ ਭਵਿੱਖ ਸਿਰਜਣ ਵਿੱਚ ਮਦਦਗਾਰ ਹੋਣਗੇ। ਉਨ੍ਹਾਂ ਕਿਹਾ ਕਿ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਣ ਸਿਰਫ ਪੌਧਾਰੋਪਣ ਰਾਹੀਂ ਹੀ ਸੰਭਵ ਹੈ। ਰੁੱਖ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹਨ, ਅਤੇ ਉਨ੍ਹਾਂ ਦੀ ਸੰਭਾਲ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।

ਸ਼੍ਰੀ ਕ੍ਰਿਸ਼ਨਾ ਯੂਥ ਕਲੱਬ ਦੇ ਸੈਕਟਰੀ ਹੈਰੀ ਚੌਹਾਣ ਨੇ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ਵੱਖ-ਵੱਖ ਤਰ੍ਹਾਂ ਦੇ 11 ਬੂਟੇ ਲਗਾਏ ਗਏ, ਜਿਨ੍ਹਾਂ ਵਿੱਚ ਦਵਾਈ ਵਾਲੇ, ਫਲਦਾਰ ਅਤੇ ਛਾਂਦਾਰ ਬੂਟੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ ਰੁੱਖ ਲਗਾਉਣ ਤੱਕ ਹੀ ਸੀਮਿਤ ਨਹੀਂ ਰਹੇਗੀ। ਕਲੱਬ ਇਹ ਯਕੀਨੀ ਬਣਾਵੇਗਾ ਕਿ ਲਗਾਏ ਗਏ ਸਾਰੇ ਰੁੱਖਾਂ ਦੀ ਢੰਗ ਨਾਲ ਦੇਖਭਾਲ ਹੋਵੇ ਅਤੇ ਉਹ ਵੱਡੇ ਹੋ ਕੇ ਵਾਤਾਵਰਣ ਨੂੰ ਸਮੱਧਰ ਬਣਾਉਣ।

ਉਨ੍ਹਾਂ ਕਿਹਾ ਕਿ ਇਸ ਵਾਰ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ “ਬੀਟ ਪਲਾਸਟਿਕ ਪੋਲਿਊਸ਼ਨ” ਹੈ। ਸਾਡਾ ਕਲੱਬ ਸਿੰਗਲ ਯੂਜ਼ ਪਲਾਸਟਿਕ ਦੇ ਖ਼ਿਲਾਫ ਜਾਗਰੂਕਤਾ ਮੁਹਿੰਮ ਲਗਾਤਾਰ ਚਲਾਉਂਦਾ ਰਹਿੰਦਾ ਹੈ। ਕਲੱਬ ਵੱਲੋਂ ਚਲਾਈ ਜਾ ਰਹੀ “ਅਪਸਾਈਕਲਿੰਗ ਟਰੈਸ਼ ਇੰਟੂ ਈਕੋ ਬ੍ਰਿਕਸ” ਮੁਹਿੰਮ ਦੇ ਤਹਿਤ ਹਜ਼ਾਰਾਂ ਈਕੋ ਬ੍ਰਿਕਸ ਤਿਆਰ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਦੇ ਮਾਡਲ ਬਣਾਏ ਜਾ ਚੁੱਕੇ ਹਨ।

ਇਸ ਮੌਕੇ ‘ਤੇ ਪੀਰ ਬਖ਼ਸ਼, ਬਲਵਿੰਦਰ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ, ਵਿਜੇ ਕੁਮਾਰ, ਸੱਚਾ ਰਾਮ, ਸੱਨੀ ਉੱਪਲ, ਰਵਿ ਉੱਪਲ, ਰਾਜਿੰਦਰ ਕੁਮਾਰ, ਲਖਵਿੰਦਰ ਲੱਖਾ, ਸ਼ਿਵ ਜੋਤੀ, ਗੁਰਪ੍ਰੀਤ, ਮੰਗਾ ਅਤੇ ਕਿਸ਼ਨ  ਮੌਜੂਦ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2