Join
Thursday, March 26, 2026
Thursday, March 26, 2026

ਪਿੰਡ ਖਿੱਚੀਪੁਰ ਨਾਰੰਗਪੁਰ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ ਗਿਆ

ਜਲੰਧਰ, 03 ਜੂਨ (ਕਰਮਵੀਰ ਸਿੰਘ)

ਬਾਬਾ ਜੰਮੂ ਸ਼ਾਹ ਹੁਜਰਾ ਪੀਰ ਦਰਬਾਰ ਪਿੰਡ ਖਿੰਚੀਪੁਰ ਅਤੇ ਨਰੰਗਪੁਰ ਦਾ ਸਲਾਨਾ ਮੇਲਾ ਸਈਅਦ ਫਕੀਰ ਬੀਬੀ ਸ਼ਰੀਫਾ ਜੀ ਉਦੇਸੀਆ ਵਾਲਿਆ ਦੇ ਅਸ਼ੀਰਵਾਦ ਨਾਲ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੇਵਾਦਾਰ ਸੰਦੀਪ ਸਿੰਘ ਦਿਉਲ ਅਤੇ ਸਵਰਨ ਚੰਦ ਬਸਰਾ ਨੇ ਦੱਸਿਆ ਇਹ ਸਲਾਨਾ ਜੋੜ ਮੇਲੇ ਸਬੰਧੀ ਮਿਤੀ 01 ਜੂਨ ਨੂੰ ਸਭ ਤੋਂ ਪਹਿਲਾਂ ਚਿਰਾਗ ਰੋਸ਼ਨ ਕੀਤੇ ਗਏ ਉਪਰੰਤ ਚਾਦਰ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਸਭ ਦੇ ਭਲੇ ਦੀ ਅਰਦਾਸ ਕੀਤੀ ਗਈ। ਮਿਤੀ 02 ਜੂਨ ਨੂੰ ਸੂਫੀਆਨਾ ਮਹਿਫਲ ਸਜਾਈ ਗਈ ਜਿਸ ਦੌਰਾਨ ਮੇਲਿਆਂ ਦੇ ਬਾਦਸ਼ਾਹ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਐਲਕਸ ਕੋਟੀ, ਦੋਗਾਣਾ ਜੋੜੀ ਸਰਬਜੀਤ ਫੁੱਲ ਅਤੇ ਪ੍ਰੀਤ ਸਮਰਾਲਾ, ਜਸਵਿੰਦਰ ਗੁਲਾਮ, ਚਰਨਜੀਤ ਚੰਨੀ, ਦੋਗਾਣਾ ਜੋੜੀ ਅਮਰੀਕ ਮਾਈਕਲ ਅਤੇ ਆਰ ਕੋਰ ਰੋਜੀ, ਸੂਫੀ ਗਾਇਕ ਰਿੰਪੀ ਭੱਟੀ, ਚਰਨਪ੍ਰੀਤ ਚੰਨੀ, ਆਰਤੀ ਅਨਮੋਲ, ਲਵਿਸ ਚੋਹਾਨ ਵੱਲੋ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਦਿਨੇਸ਼ ਦੀਪ ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਉਹਨਾਂ ਵੱਲੋਂ ਜੋੜ ਮੇਲੇ ਤੇ ਪਹੁੰਚਿਆ ਸਮੂਹ ਇਲਾਕੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵੱਲੋਂ ਹਾਜ਼ਰ ਹੋ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

Related Articles

LEAVE A REPLY

Please enter your comment!
Please enter your name here

Latest Articles

2

2