ਆਦਮਪੁਰ, 03 ਜੂਨ (ਕਰਮਵੀਰ ਸਿੰਘ)
ਜ਼ਿਲ੍ਹਾ ਜਲੰਧਰ ਦੇ ਹਲਕੇ ਆਦਮਪੁਰ ਅਧੀਨ ਆਉਦੇ ਪਿੰਡ ਹਰੀਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸਕੂਲ ਦੇ ਮੁੱਖ ਅਧਿਆਪਕ ਰਾਜ ਕੁਮਾਰ ਨੇ ਦੱਸਿਆ ਕਿ ਇਹ ਮਿਲਣੀ ਗਰਮੀ ਦੀਆਂ ਛੁੱਟੀਆਂ ਤੋਂ ਠੀਕ ਪਹਿਲਾਂ ਕਰਵਾਈ ਗਈ, ਜਿਸ ਵਿਚ ਮਾਪਿਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਬੈਠਕ ਵਿਚ ਬੱਚਿਆਂ ਦੇ ਛੁੱਟੀਆਂ ਦੌਰਾਨ ਹੋਮ-ਵਰਕ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ ਬੱਚਿਆਂ ਨੂੰ ਪ੍ਰਿੰਟਡ ਹੋਮ-ਵਰਕ ਦੀਆਂ ਕਾਪੀਆਂ ਦਿੱਤੀਆਂ ਗਈਆਂ ਹਨ ਉਹਨਾਂ ਦੱਸਿਆ ਕਿ ਇਹ ਹੋਮ-ਵਰਕ ਬੱਚੇ ਪੰਜਾਬ ਸਰਕਾਰ ਵੱਲੋਂ ਚਾਲੂ ਕੀਤਾ ਗਏ ਪੰਜਾਬ ਐਜੂਕੇਅਰ ਐਪ ਦੁਆਰਾ ਵੀ ਦੇਖ ਸਕਦੇ ਹਨ ਜੋ ਕਿ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਉਹਨਾਂ ਵੱਲੋਂ ਬੱਚਿਆਂ ਦੀ ਸਿਹਤ ਅਤੇ ਗਰਮੀ ਤੋਂ ਬਚਾਅ ਲਈ ਜ਼ਰੂਰੀ ਸੁਝਾਅ, ਲਾਇਬਰੇਰੀ ਦੀਆਂ ਕਿਤਾਬਾਂ ਵੰਡ ਕੇ ਬੱਚਿਆਂ ਨੂੰ ਪਾਠਕ ਬਣਾਉਣ ’ਤੇ ਜ਼ੋਰ ਦੇਣ, ਜਿਹੇ ਮੁੱਦਿਆਂ ਤੇ ਵਿਚਾਰ-ਵਟਾਂਦਰਾ ਹੋਇਆ। ਅਖੀਰ ਸਕੂਲ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਚੰਗੀ ਸਿਹਤ ਦੀਆਂ ਸ਼ੁਭ ਇਸ਼ਾਵਾਂ ਦਿੱਤੀਆਂ ਗਈਆਂ।


