Join
Thursday, March 26, 2026
Thursday, March 26, 2026

ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ (ਗੁਰਦੁਆਰਾ ਟਿੱਬੀ ਸਾਹਿਬ) ’ਚ’ ਏ ਸੀ ਦਾ ਕੰਪਰੈਸ਼ਰ ਕੰਪਰੈਸ਼ਰ ਫੱਟਣ ਕਾਰਨ 1 ਔਰਤ ਦੀ ਮੌਤ, 9 ਹੋਰ ਸ਼ਰਧਾਲੂ ਜ਼ਖਮੀ  

ਨਵਾਂਸ਼ਹਿਰ /ਕਾਠਗੜ੍ਹ , 3 ਜੂਨ(ਜਤਿੰਦਰ ਪਾਲ ਸਿੰਘ ਕਲੇਰ ) 

  ਸਤੁਲਜ ਦਰਿਆ ਦੇ ਕੰਢੇ ਰੋਪੜ੍ਹ ਨੇੜੇ ਸਥਿਤ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ (ਗੁਰਦੁਆਰਾ ਟਿੱਬੀ ਸਾਹਿਬ) ਵਿਖੇ ਸੰਤ ਬਾਬਾ ਖੁਸ਼ਹਾਲ ਸਿੰਘ ਨਮਿਤ ਭੋਗ ਅਤੇ ਅੰਤਿਮ ਅਰਦਾਸ ਮੌਕੇ ਇੱਕ ਏ ਸੀ ਦਾ ਕੰਪਰੈਸ਼ਰ ਫਟਣ ਕਾਰਨ ਇੱਕ ਸ਼ਰਧਾਲੂ ਔਰਤ ਦੀ ਮੌਤ ਹੋ ਗਈ, ਜਦੋਂ ਕਿ 9 ਹੋਰ ਸ਼ਰਧਾਲੂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।

ਮ੍ਰਿਤਕਾਂ ਦੀ ਪਛਾਣ ਕਸ਼ਮੀਰ ਕੌਰ (62) ਵਾਸੀ ਹਰਿਗੋਬਿੰਦ ਨਗਰ, ਰੂਪਨਗਰ ਦੱਸੀ ਜਾਂਦੀ ਹੈ। ਗੰਭੀਰ ਜ਼ਖ਼ਮੀ ਔਰਤ ਦੀ ਪਛਾਣ ਬਲਜੀਤ ਕੌਰ, ਪਿੰਡ ਭਲਿਆਣ ਵਜੋਂ ਹੋਈ ਹੈ, ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।

ਅੱਜ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ(ਟਿੱਬੀ ਸਾਹਿਬ ) ਵਿਖੇ ਸੰਤ ਬਾਬਾ ਖੁਸ਼ਹਾਲ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ। ਇਸ ਦੌਰਾਨ ਅਚਾਨਕ ਹੀ ਇੱਕ ਸਟੈਂਡਿੰਗ ਏਅਰ ਕੰਡੀਸ਼ਨਰ ਦਾ ਕੰਪਰੈਸ਼ਰ ਫਟ ਗਿਆ ਅਤੇ ਅੱਗ ਦਾ ਭਾਂਬੜ ਮਚ ਗਿਆ।

ਇਸ ਕਾਰਨ 10 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫੌਰੀ ਤੌਰ ਤੇ ਰੂਪਨਗਰ ਦੇ ਪਰਮਾਰ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਇਕ ਔਰਤ ਕਸ਼ਮੀਰ ਕੌਰ ਦੀ ਮੌਤ ਹੋ ਗਈ। ਇਕ ਗੰਭੀਰ ਜ਼ਖ਼ਮੀ ਔਰਤ ਬਲਜੀਤ ਕੌਰ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ, ਜਦੋਂ ਕਿ ਬਾਕੀ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਅੰਤਿਮ ਅਰਦਾਸ ਸਮੇਂ ਵੱਡੀ ਗਿਣਤੀ ਵਿੱਚ ਸਿਆਸੀ ਆਗੂ ਵੀ ਗੁਰਦੁਆਰਾ ਸਾਹਿਬ ਵਿਚ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2