Join
Saturday, March 28, 2026
Saturday, March 28, 2026

ਸੂਰਾਪੁਰ ਵਿਖੇ ਬਾਬਾ ਬਾਲਕ ਨਾਥ ਜੀ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ

ਬਲਾਚੌਰ 3 ਜੂਨ ( ਜਤਿੰਦਰ ਪਾਲ ਸਿੰਘ ਕਲੇਰ )

ਪਿੰਡ ਸੂਰਾਪੁਰ ਵਿਖੇ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦਾ ਜਨਮ ਦਿਹਾੜਾ ਸਮੂਹ ਸੰਗਤਾਂ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਾਬਾ ਬਾਲਕ ਨਾਥ ਮੰਦਰ ਵਿੱਚ ਸਮੂਹ ਸੰਗਤਾਂ ਵਲੋਂ ਭਗਤ ਜਸਵੰਤ ਰਾਏ ਦੀ ਅਗਵਾਈ ‘ਚ ਬਾਬਾ ਬਾਲਕ ਨਾਥ ਜੀ ਦੀ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ ਅਤੇ ਨਗਰ ਖੇੜੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸੰਗਤਾਂ ਵਲੋਂ ਕੇਕ ਕੱਟ ਕੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਮਾ: ਰਵਿੰਦਰ ਸੂਰਾਪੁਰੀ ਵਲੋਂ ਸਮੂਹ ਸੰਗਤਾਂ ਨੂੰ ਬਾਬਾ ਬਾਲਕ ਨਾਥ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਗੁਰਮੀਤ ਸਿੰਘ ਬਿੱਟੂ ਦੇ ਪਰਿਵਾਰ ਵਲੋਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ  ਰਾਮ ਸ਼ਾਹ ਚੇਚੀ ਵਾਈਸ ਚੇਅਰਮੈਨ ਪੀ.ਏ.ਡੀ.ਬੀ., ਰਾਜ ਕੁਮਾਰ ਚੇਚੀ, ਅਸ਼ੋਕ ਕਸਾਣਾ, ਸੋਹਣ ਸਿੰਘ ਭੂੰਬਲਾ, ਮਾ: ਦਰਸ਼ਨ ਸਿੰਘ, ਮਾ: ਓਮ ਨਾਥ ਚੇਚੀ, ਵਾਸਦੇਵ ਚੇਚੀ, ਚੌਧਰੀ ਚਰਨ ਦਾਸ ਭਾਟੀਆ, ਸੁਭਾਸ਼ ਭੂੰਬਲਾ, ਰਾਕੇਸ਼ ਚੇਚੀ, ਸ਼ੌਂਕੀ ਨਾਥ ਭੂੰਬਲਾ, ਹਰਮੇਸ਼ ਲਾਲ ਚੇਚੀ, ਕਮਲ ਚੇਚੀ, ਕੁਲਭੂਸ਼ਨ ਭੂੰਬਲਾ, ਕਮਲ ਕਸਾਣਾ, ਕੁਲਦੀਪ ਸਿੰਘ ਦੀਪਾ, ਬਿਪਨ ਕਸਾਣਾ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2