Join
Saturday, March 28, 2026
Saturday, March 28, 2026

ਸਰਕਾਰੀ ਸਕੂਲ ਰੱਤੇਵਾਲ ਵਿਖੇ ਲੱਗਾ ਭਾਰਤੀ ਭਾਸ਼ਾ ਸਮਰ ਕੈਂਪ

ਬਲਾਚੌਰ 3 ਜੂਨ (ਜਤਿੰਦਰ ਪਾਲ ਸਿੰਘ ਕਲੇਰ ) 

 ਡਾਇਰੈਕਟਰ ਐਸ.ਸੀ.ਆਰ.ਟੀ ਪੰਜਾਬ ਦੇ ਹੁਕਮਾਂ ਤਹਿਤ, ਮੈਡਮ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਵਿਖੇ ਭਾਰਤੀ ਭਾਸ਼ਾ ਦਾ ਸਮਰ ਕੈਂਪ ਲੱਗਾ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਜਸਜੀਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਕੁੱਲ ਸੱਤ ਦਿਨ ਮਿਤੀ 26 ਮਈ ਤੋਂ 2 ਜੂਨ ਤੱਕ ਲਗਾਇਆ ਗਿਆ, ਜਿਸ ਵਿੱਚ ਤੇਲਗੂ ਭਾਸ਼ਾ ਬਾਰੇ ਮੁਢਲੀ ਜਾਣਕਾਰੀ ਅਤੇ ਗਿਆਨ ਦਿੱਤਾ ਗਿਆ। ਉਨਾਂ ਦੱਸਿਆ ਕਿ ਵਿਦਿਆਰਥੀਆਂ ਦੇ ਚਾਰ ਗਰੁੱਪ ਬਣਾਏ ਗਏ।  ਕੈਂਪ ਦੌਰਾਨ ਵਿਦਿਆਰਥੀਆਂ ਨੇ ਤੇਲਗੂ ਭਾਸ਼ਾ ਵਿੱਚ 1 ਤੋਂ 10 ਤੱਕ ਗਿਣਤੀ, ਰੋਜ਼ਾਨਾ ਜ਼ਿੰਦਗੀ ਵਿੱਚ ਬੋਲੇ ਜਾਣ ਵਾਲੇ ਸ਼ਬਦ, ਦਿਨਾਂ ਦੇ ਨਾਮ,ਫਲਾਂ ਅਤੇ ਸਬਜ਼ੀਆਂ ਦੇ ਨਾਮ ਆਦਿ ਯਾਦ ਕੀਤੇ ਅਤੇ ਇਹਨਾਂ ਦੇ ਚਾਰਟ ਬਣਾਏ। ਇਸ ਤੋਂ ਇਲਾਵਾ ਪ੍ਰੋਜੈਕਟਰ ਦੀ ਮਦਦ ਨਾਲ ਤੇਲਨਗਨਾ ਦੇ ਜੋ ਆਜ਼ਾਦੀ ਘੁਲਾਟੀਏ ਰਹੇ, ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਤੇਲਨਗਨਾ ਦੇ ਨਾਚ ਦੀ ਵੀਡੀਓ ਦੇਖ ਕੇ ਪ੍ਰੈਕਟਿਸ ਕਰਕੇ ਨਾਚ ਸਿੱਖਿਆ। ਨਕਸ਼ੇ ਦੀ ਮਦਦ ਨਾਲ ਵਿਦਿਆਰਥੀਆਂ ਨੇ ਤੇਲਨਗਨਾ ਰਾਜ ਦੀਆਂ ਮੁੱਖ ਨਦੀਆਂ, ਪਰਬਤ ਅਤੇ ਇਤਿਹਾਸਿਕ ਸਥਾਨਾਂ ਨੂੰ ਨਕਸ਼ੇ ਤੇ ਦਰਸਾਇਆ। ਸਮਰ ਕੈਂਪ ਦੇ ਸੱਤਵੇਂ ਦਿਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਤੀਵਿਧੀਆਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਵਿਦਿਆਰਥੀਆਂ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ।ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

 ਪ੍ਰਿੰਸੀਪਲ ਜਸਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ  ਕਿਹਾ ਕਿ ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਇੱਕ ਹੋਰ ਭਾਸ਼ਾ ਸਿੱਖਣ ਦਾ ਮੌਕਾ ਮਿਲਿਆ ਤੇ ਵਿਦਿਆਰਥੀਆਂ ਨੂੰ ਭਾਰਤੀ ਭਾਸ਼ਾਵਾਂ ਦੀ ਭਾਸ਼ਾਈ ਅਤੇ ਸੱਭਿਆਚਾਰਕ ਏਕਤਾ ਦਾ ਅਨੁਭਵ ਕਰਨ ਦਾ ਮੌਕਾ ਮਿਲਿਆ। ਤੇਲਗੂ ਭਾਸ਼ਾ ਸਿੱਖਣ ਦੇ ਕੈਂਪ ਦੌਰਾਨ ਵਿਦਿਆਰਥੀ ਇੱਕ ਨਵਾਂ ਤਜਰਬਾ ਸਿੱਖ ਕੇ ਬਹੁਤ ਖੁਸ਼ ਸਨ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2