ਨਵਾਂਸ਼ਹਿਰ 3 ਜੂਨ (ਜਤਿੰਦਰ ਪਾਲ ਸਿੰਘ ਕਲੇਰ )
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਪੰਜਵੀਂ ਪ੍ਰੀਖਿਆ ਦੇ ਨਤੀਜੇ ਤੋਂ ਤਰਨਪ੍ਰੀਤ ਕੌਰ ਪੁੱਤਰੀ ਜੁਝਾਰ ਸਿੰਘ ਮਾਤਾ ਆਸ਼ਾ ਰਾਣੀ ਦਾ ਨਾਮ ਰੋਸ਼ਨ 500 ਦੇ ਵਿੱਚੋਂ 500 ਅੰਕ ਲੈ ਕੇ ਚਰਨ ਕਵੰਲ ਕੌਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਬੰਗਾ ਦਾ ਨਾਮ ਰੋਸ਼ਨ ਅਤੇ ਮਾਤਾ ਪਿਤਾ ਦਾ ਨਾਮ ਅਤੇ ਦਾਦਾ ਸਰਦਾਰ ਨਿਰਮਲ ਸਿੰਘ ਦਾ ਨਾਮ ਰੋਸ਼ਨ ਕੀਤਾ ਸਰਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਮੇਰੀ ਪੋਤਰੀ ਤਰਨਪ੍ਰੀਤ ਕੌਰ ਪਹਿਲੇ ਦਿਨ ਤੋਂ ਹੀ ਬਹੁਤ ਮਿਹਨਤ ਅਤੇ ਲਗਨ ਦੇ ਨਾਲ ਆਪਣੀ ਪੜ੍ਹਾਈ ਕਰਦੀ ਹੈ ਨਗਰ ਪਿੰਡ ਭੂਤਾਂ ਵਾਸੀਆਂ ਲਈ ਵੀ ਮਾਣ ਵਾਲੀ ਗੱਲ ਹੈ ਕਿ 500 ਦੇ ਵਿੱਚੋਂ 500 ਅੰਕ ਲੈ ਕੇ ਬੇਟੀ ਨੇ ਸਾਰਿਆਂ ਦੇ ਨਾਮ ਨੂੰ ਰੋਸ਼ਨ ਕਰਕੇ ਦਿਖਾਇਆ ਨਤੀਜੇ ਪਤਾ ਲੱਗਦੇ ਸਾਰ ਹੀ ਸਕੇ ਸਬੰਧੀ ਰਿਸ਼ਤੇਦਾਰਾਂ ਨੇ ਖੁਸ਼ੀਆਂ ਪ੍ਰਗਟਾਈਆਂ ਅਤੇ ਵਧਾਈਆਂ ਦਿੱਤੀਆਂ ਮਨ ਨੂੰ ਬੜਾ ਸਕੂਨ ਮਿਲਦਾ ਹੈ ਕਿ ਬੇਟੀਆਂ ਵੀ ਅੱਜ ਦੇ ਇਸ ਯੁੱਗ ਦੇ ਵਿੱਚ ਪੁੱਤਰਾਂ ਦੇ ਨਾਲੋਂ ਅੱਗੇ ਵੱਧ ਕੇ ਹਰ ਮੁਕਾਮ ਤੇ ਮੱਲਾ ਮਾਰੀਆਂ ਜਿਵੇ ਐਸ.ਐਸ.ਪੀ, ਡੀ ਸੀ, ਐਸ ਡੀ.ਐਮ,ਐਸ.ਐਚ.ਓ ਜਾ ਪਿੰਡ ਦੇ ਸਰਪੰਚ,ਪੰਚ,ਨੰਬਰਦਾਰ ਦੇ ਅਹੁਦਿਆਂ ਤੇ ਬੇਟੀਆਂ ਨੇ ਵੀ ਬਹੁਤ ਵੱਡੀਆਂ ਮੱਲਾਂ ਮਾਰੀਆਂ ਹਨ ਮੈਂ ਸਤਿਕਾਰ ਕਰਦਾ ਹਾਂ ਐਸੀਆਂ ਪੁਤਰੀਆਂ ਦਾ ਜਿਨਾਂ ਨੇ ਆਪਣੇ ਮਾਂ ਬਾਪ ਦਾ ਨਾਮ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਮੈਂ ਸਕੂਲ ਦੇ ਸਾਰੇ ਅਧਿਆਪਕਾ ਅਤੇ ਅਪਣੇ ਮਾ ਬਾਪ ਦਾ ਤਹਿ ਦਿਲੋ ਧੰਨਵਾਦੀ ਹਾਂ।


