Join
Saturday, March 28, 2026
Saturday, March 28, 2026

ਗੁਰਦੁਆਰਾ ਸ੍ਰੀ ਝੰਡਾ ਸਾਹਿਬ ਵਿਖੇ ਸਲਾਨਾ ਸਮਾਗਮ 10, 11 ਤੇ 12 ਜੂਨ ਨੂੰ

ਰੂਪਨਗਰ /ਕੁਰਾਲੀ, 2ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਨੇੜਲੇ ਪਿੰਡ ਪਡਿਆਲਾ ਵਿਖੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਪਾਤਸ਼ਾਹ ਛੇਵੀਂ ਦੀ ਚਰਨ ਛੋ ਪ੍ਰਾਪਤ ਗੁਰਦੁਆਰਾ ਸ੍ਰੀ ਝੰਡਾ ਸਾਹਿਬ ਵਿਖੇ ਸਲਾਨਾ ਸਮਾਗਮ 10, 11 ਤੇ 12 ਜੂਨ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਸਮਾਗਮ ਵਿੱਚ ਪ੍ਰਸਿੱਧ ਰਾਗੀ ਭਾਈ ਗੁਰਦੀਪ ਸਿੰਘ ਗੋਬਿੰਦਗੜ੍ਹ ਵਾਲੇ ਰਾਗੀ ਜਥਾ, ਇੰਟਰਨੈਸ਼ਨਲ ਗੋਲਡ ਮੈਡਲ ਵਿਜੇਤਾ ਭਾਈ ਮਲਕੀਤ ਸਿੰਘ ਪਪਰਾਲੀ, ਬੀਬੀਆਂ ਦਾ ਜਥਾ, ਅਤੇ ਭਾਈ ਜਸਵੰਤ ਸਿੰਘ ਨਨਹੇੜੀਆਂ ਵਾਲੇ ਦਾ ਜਥਾ ਸ਼ਾਮਲ ਹੋ ਕੇ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ।ਇਸੇ ਦੌਰਾਨ ਗੁਰੂ ਕਾ ਲੰਗਰ ਵੀ ਸੇਵਾਦਾਰਾਂ ਵੱਲੋਂ ਸਤਿਕਾਰ ਅਤੇ ਪਿਆਰ ਨਾਲ ਟੁੱਟ ਵਰਤਾਇਆ ਜਾਵੇਗਾ। ਭਾਈ ਗੁਰਮੀਤ ਸਿੰਘ ਸੋਢੀ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ , ਗੁਰਦੁਆਰਾ ਸਾਹਿਬ ਪਹੁੰਚਕੇ ਸੰਗਤਾਂ ਆਪਣਾ ਜੀਵਨ ਸਫਲ ਬਣਾਉਣ।

Related Articles

LEAVE A REPLY

Please enter your comment!
Please enter your name here

Latest Articles

2

2