ਬਲਾਚੌਰ 2 ਜੂਨ (ਜਤਿੰਦਰ ਪਾਲ ਸਿੰਘ ਕਲੇਰ )
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਚਰਾਣ ਵਿਖੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਵਿੱਚ ਰਾਹਗੀਰਾਂ ਨੂੰ ਸੇਵਾਦਾਰ ਵੱਲੋਂ ਰੋਕ ਕੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਲੰਗਰ ਛਕਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਚਰਾਣ ਪ੍ਰਧਾਨ ਸਰਦਾਰ ਮੁਖਤਿਆਰ ਸਿੰਘ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਚਰਾਣ ਪਰਮਜੀਤ ਸਿੰਘ ਪ੍ਰਧਾਨ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਕਮੇਟੀ ਉਪ ਪ੍ਰਧਾਨ ਤਰਲੋਕ ਸਿੰਘ ,ਸੈਕਟਰੀ ਬਖਸ਼ੀਸ਼ ਸਿੰਘ ਕੈਸ਼ੀਅਰ ਸੰਤੋਖ ਸਿੰਘ ,ਕੈਸ਼ੀਅਰ ਹਰਮੇਸ਼ ਲਾਲ ਹੈਡ ਗ੍ਰੰਥੀ ਬਾਬਾ ਗੁਰਦੇਵ ਸਿੰਘ ਮੈਂਬਰ ਸ਼ੀਤਲ ਰਾਮ ਮਨਪ੍ਰੀਤ ਬਲਵਿੰਦਰ ਸਿੰਘ ਸਤਨਾਮ ਸਿੰਘ ਗਿਆਨ ਸਿੰਘ ਅਮਨਦੀਪ ਰਵੀ ਹਰਭਜਨ ਕੁਲਵਿੰਦਰ ਸਿੰਘ ਮਾਸਟਰ ਨਰਿੰਦਰ ਸਿੰਘ ਸਰਪੰਚ ਸਮੂਹ ਪੰਚਾਇਤ ਅਤੇ ਪਿੰਡ ਵਾਸੀ ਮੌਜੂਦ ਸਨ।


