ਐਸ ਕੇ ਟੀ ਪਲਾਂਟੇਸ਼ਨ ਟੀਮ ਵੱਲੋਂ “ਵਾਤਵਰਣ ਬਚਾਓ ਮੁਹਿੰਮ” ਤਹਿਤ ਸਲੋਹ ਰੋਡ ‘ਤੇ ਲਗਾਏ ਗਏ ਬੂਟੇ
ਨਵਾਂਸ਼ਹਿਰ, 1 ਜੂਨ (ਜਤਿੰਦਰ ਪਾਲ ਸਿੰਘ ਕਲੇਰ )
ਵਾਤਵਰਣ ਸੰਭਾਲ ਅਤੇ ਪਰਿਆਵਰਨ ਬਚਾਓ ਮੁਹਿੰਮ ਨੂੰ ਪ੍ਰੋਤਸਾਹਨ ਦੇਂਦੇ ਹੋਏ, ਐਸ ਕੇ ਟੀ ਪਲਾਂਟੇਸ਼ਨ ਟੀਮ ਨੇ ਅੱਜ ਸਲੋਹ ਰੋਡ ‘ਤੇ ਪੌਧਾਰੋਪਣ ਕੀਤਾ। ਇਸ ਮੁਹਿੰਮ ਦੇ ਤਹਿਤ ਵੱਖ-ਵੱਖ ਕਿਸਮਾਂ ਦੇ 7 ਬੂਟੇ ਲਗਾਏ ਗਏ। ਇਸ ਮੌਕੇ ‘ਤੇ ਟੀਮ ਦੇ ਸੰਚਾਲਕ ਅੰਕੁਸ਼ ਨਿਝਾਵਨ ਦੇ ਨਾਲ ਮਨੋਜ ਕਨੌਜੀਆ, ਅਕਸ਼ੈ ਦੀਵਾਨ, ਪੁਨੀਤ ਦੀਵਾਨ ਅਤੇ ਮਿੰਟੂ ਮੌਜੂਦ ਸਨ।
ਐਸ ਕੇ ਟੀ ਪਲਾਂਟੇਸ਼ਨ ਟੀਮ ਦੇ ਸੰਸਥਾਪਕ ਅੰਕੁਸ਼ ਨਿਝਾਵਨ ਨੇ ਇਸ ਮੌਕੇ ਕਿਹਾ ਕਿ ਸਾਡਾ ਮਕਸਦ ਸਿਰਫ ਵਾਤਵਰਣ ਦੀ ਸੰਭਾਲ ਕਰਨਾ ਹੀ ਨਹੀਂ, ਸਗੋਂ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾ ਕੇ ਉਨ੍ਹਾਂ ਨੂੰ ਕੁਦਰਤ ਦੇ ਪ੍ਰਤੀ ਜ਼ਿੰਮੇਵਾਰ ਬਣਾਉਣਾ ਵੀ ਹੈ। ਹਰ ਇਕ ਬੂਟਾ ਸਾਡੇ ਭਵਿੱਖ ਦੀ ਸੁਰੱਖਿਆ ਦਾ ਪ੍ਰਤੀਕ ਹੈ। ਅੱਜ ਦੀ ਇਹ ਪਲਾਂਟੇਸ਼ਨ ਡਰਾਈਵ ਟੀਮ ਦੇ ਗ੍ਰੀਨ ਮੋਟੀਵੇਟਰ ਮਨੋਜ ਕਨੌਜੀਆ ਦੀ ਪ੍ਰੇਰਣਾ ਨਾਲ ਅਕਸ਼ੈ ਦੀਵਾਨ ਵੱਲੋਂ ਆਯੋਜਿਤ ਕੀਤੀ ਗਈ।
ਟੀਮ ਦੇ ਗ੍ਰੀਨ ਮੋਟੀਵੇਟਰ ਮਨੋਜ ਕਨੌਜੀਆ ਨੇ ਕਿਹਾ ਕਿ ਪੌਧਾਰੋਪਣ ਦਾ ਮਕਸਦ ਉਦੋਂ ਹੀ ਸਫਲ ਹੁੰਦਾ ਹੈ ਜਦੋਂ ਬੂਟਿਆਂ ਦੀ ਸਹੀ ਸੰਭਾਲ ਕੀਤੀ ਜਾਵੇ। ਪਾਣੀ, ਪੋਸ਼ਣ ਅਤੇ ਸੁਰੱਖਿਆ ਦੇ ਬਗੈਰ ਇਹ ਪੌਧੇ ਆਪਣੇ ਜੀਵਨ ਨੂੰ ਅੱਗੇ ਨਹੀਂ ਵਧਾ ਸਕਦੇ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲਗਾਏ ਗਏ ਬੂਟੇ ਸਿਰਫ਼ ਜ਼ਿੰਦਾ ਹੀ ਨਹੀਂ ਰਹਿਣਗੇ, ਸਗੋਂ ਫਲ-ਫੁੱਲ ਕੇ ਵਾਤਵਰਣ ਵਿੱਚ ਆਪਣਾ ਯੋਗਦਾਨ ਦੇਣਗੇ।
ਅਕਸ਼ੈ ਦੀਵਾਨ ਨੇ ਦੱਸਿਆ ਕਿ ਉਹ ਐਸ ਕੇ ਟੀ ਪਲਾਂਟੇਸ਼ਨ ਟੀਮ ਨਾਲ ਮਿਲਕੇ ਆਉਣ ਵਾਲੇ ਸਮੇਂ ‘ਚ ਸਲੋਹ ਰੋਡ ਅਤੇ ਹੋਰ ਖੇਤਰਾਂ ਵਿੱਚ ਹੋਰ ਬੂਟੇ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਇਹ ਭਰੋਸਾ ਦਵਾਇਆ ਕਿ ਲਗਾਏ ਗਏ ਬੂਟਿਆਂ ਦੀ ਸਹੀ ਸੰਭਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਸ ਕੇ ਟੀ ਪਲਾਂਟੇਸ਼ਨ ਟੀਮ ਦਾ ਇਹ ਯਤਨ ਵਾਤਵਰਨ ਦੇ ਸੰਤੁਲਨ ਨੂੰ ਬਣਾਈ ਰੱਖਣ ਅਤੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਵੱਲ ਇੱਕ ਪ੍ਰੇਰਣਾਦਾਇਕ ਕਦਮ ਹੈ।


