ਨਵਾਂਸ਼ਹਿਰ /ਕਾਠਗੜ੍ਹ 2 ਜੂਨ (ਜਤਿੰਦਰ ਪਾਲ ਸਿੰਘ ਕਲੇਰ )-
ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਕਾਠਗੜ੍ਹ ਮੋੜ ਤੇ ਸ੍ਰੀ ਗੁਰੂ ਅਰੁਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਲੈ ਕੇ ਟੈਂਪੂ ਯੂਨੀਅਨ ਤੇ ਕੈਂਟਰ ਯੂਨੀਅਨ ਕਾਠਗੜ੍ਹ ਦੇ ਵੱਲੋਂ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਇਹ ਸਵੇਰੇ ਦੇ ਕਰੀਬ ਛਬੀਲ ਸ਼ੁਰੂ ਕਰਨ ਤੋਂ ਪਹਿਲਾ ਬਾਬਾ ਦੀਦਾਰ ਸਿੰਘ ਕਿਸ਼ਨਪੁਰ ਜੀ ਵੱਲੋਂ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ | ਸਾਰੇ ਟ੍ਰਾਂਸਪੋਰਟਰਾਂ, ਡਰਾਈਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਉਨ੍ਹਾਂ ਨੇ ਕਿਹਾ ਕਿ ਵਾਹਿਗੁਰੂ ਆਪਣੀ ਕਿ੍ਪਾ ਬਣਾਈ ਰੱਖਣ ਦੇ ਲਈ ਕਾਮਨਾ ਕੀਤੀ |ਇਹ ਛਬੀਲ ਦਾ ਅਰੰਭ ਪ੍ਰਸ਼ਾਦ ਵੰਡ ਕੇ ਛਬੀਲ ਦੀ ਸ਼ੁਰੂਆਤ ਕੀਤੀ ਗਈ | ਹਰ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਰੋਕ ਕੇ ਛਬੀਲ ਪਿਲਾਈ ਗਈ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਧਰਮ ਚੰਦ ਕੋਹਲੀ, ਕਮਲਦੀਪ ਸ਼ਰਮਾ ਮਾਰਕੀਟ ਪ੍ਰਧਾਨ, ਵਿਪਨ ਕੁਮਾਰ, ਰਵੀ ਕੁਮਾਰ, ਰੋਹਿਤ ਬਾਂਠ, ਨਿੱਕੀ ਪ੍ਰਧਾਨ, ਆਸ਼ੀਸ਼ ਆਨੰਦ, ਰਾਜ ਕੁਮਾਰ, ਸੋਨੂੰ ਕੁਮਾਰ, ਮਹਿੰਦਰਪਾਲ, ਬੋਬੀ ਆਨੰਦ, ਰਿੰਕੂ ਬਾਂਠ, ਬਿੱਲੂ ਕੋਹਲੀ,ਕਮਲਜੀਤ ਆਨੰਦ, ਮੇਜਰ ਸਿੰਘ, ਸੁਭਾਸ਼ ਚੌਧਰੀ, ਮੇਜਰ ਸਿੰਘ ਆਜਾਦ, ਹਰਬੰਸ ਸਿੰਘ ਮੱਲ੍ਹੀ , ਤਿਰਲੋਕ ਸਿੰਘ ਤੋਂ ਇਲਾਵਾ ਟੈਕਸੀ ਯੂਨੀਅਨ , ਆਟੋ ਯੂਨੀਅਨ ਦੇ ਮੈਂਬਰ ਵੀ ਵੱਡੀ ਗਿਣਤੀ ਹਾਜ਼ਰ ਸਨ।


