Join
Sunday, March 29, 2026
Sunday, March 29, 2026

ਹਸਪਤਾਲ ਢਾਹਾਂ ਕਲੇਰਾਂ ਵਿਖੇ 04 ਜੂਨ ਤੋਂ 21 ਜੂਨ ਤੱਕ ਹੋਣਗੇ ਪੇਟ ਦੀਆਂ ਬਿਮਾਰੀਆਂ ਅਤੇ ਔਰਤਾਂ ਦੀਆਂ ਬਿਮਾਰੀਆਂ ਦੇ ਰਿਆਇਤੀ ਅਪਰੇਸ਼ਨ

ਨਵਾਂਸ਼ਹਿਰ /ਬੰਗਾ  02 ਜੂਨ :- (ਜਤਿੰਦਰ ਪਾਲ ਸਿੰਘ ਕਲੇਰ )

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਰਜਰੀ ਵਿਭਾਗ ਅਤੇ ਔਰਤਾਂ ਦੇ ਵਿਭਾਗ ਵਿਚ ਵੱਖ-ਵੱਖ ਬਿਮਾਰੀਆਂ ਦੇ ਰਿਆਇਤੀ ਅਪਰੇਸ਼ਨ 04 ਜੂਨ ਤੋਂ ਆਰੰਭ ਹੋ ਰਹੇ ਹਨ । ਇਹ ਜਾਣਕਾਰੀ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੇ ਰਿਆਇਤੀ ਦਰਾਂ ‘ਤੇ ਅਪਰੇਸ਼ਨ ਕੀਤੇ ਜਾਣਗੇ । ਇਹ ਸਹੂਲਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਤੀ 04 ਜੂਨ ਤੋਂ ਲੈ ਕੇ ਮਿਤੀ 21 ਜੂਨ 2025 ਤੱਕ ਸਰਜਰੀ ਵਿਭਾਗ ਅਤੇ ਔਰਤਾਂ ਦੇ ਵਿਭਾਗ ਵਿਚ ਜਾਂਚ ਕਰਵਾਉਣ ਵਾਲੇ ਮਰੀਜ਼ਾਂ ਨੂੰ ਪ੍ਰਾਪਤ ਹੋਵੇਗੀ । ਸ. ਢਾਹਾਂ ਨੇ ਦੱਸਿਆ ਹਸਪਤਾਲ ਦੇ ਔਰਤਾਂ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਦੂਰਬੀਨੀ ਅਪਰੇਸ਼ਨ ਕਰਨ ਦੇ ਮਾਹਿਰ ਡਾ. ਸ਼ਵੇਤਾ ਬਗੜੀਆ ਐਮ.ਐਸ. ਰੋਜ਼ਾਨਾ ਸਵੇਰੇ 09 ਤੋਂ 3 ਵਜੇ ਦੁਪਹਿਰ ਤੱਕ ਚੈੱਕਅਪ ਕਰਦੇ ਤੇ ਅਪਰੇਸ਼ਨ ਕਰਦੇ ਹਨ । 17 ਦਿਨਾਂ ਲਈ ਹਸਪਤਾਲ ਵਿਖੇ ਔਰਤਾਂ ਦੀਆਂ ਵੱਖ-ਵੱਖ ਬਿਮਾਰੀਆਂ ਦੇ ਅਪਰੇਸ਼ਨਾਂ ਵਿਚ 50 ਫੀਸਦੀ ਛੋਟ ਦਿੱਤੀ ਜਾਵੇਗੀ ਅਤੇ ਗਭਰਵਤੀ ਔਰਤਾਂ ਦਾ ਅਲਟਰਾ ਸਾਊਂਡ ਸਕੈਨ ਚੈਰੀਟੇਬਲ ਰਿਆਇਤੀ ਦਰਾਂ ‘ਤੇ ਸਿਰਫ 400 ਰੁਪਏ ਵਿਚ ਕੀਤਾ ਜਾਵੇਗਾ । ਜਦ ਕਿ ਹਸਪਤਾਲ ਦੇ ਸਰਜਰੀ ਵਿਭਾਗ ਵਿਚ ਪੇਟ ਦੇ ਰੋਗਾਂ ਦੇ ਜਨਰਲ ਅਤੇ ਦੂਰਬੀਨੀ ਅਪਰੇਸ਼ਨਾਂ ਦੇ ਮਾਹਿਰ ਡਾ ਮਾਨਵਦੀਪ ਸਿੰਘ ਬੈਂਸ ਐਮ. ਐਸ.  ਰੋਜ਼ਾਨਾ ਮਰੀਜ਼ਾਂ ਚੈਕਅੱਪ  ਅਤੇ ਅਪਰੇਸ਼ਨ ਕਰਦੇ ਹਨ । ਉਹਨਾਂ ਵੱਲੋਂ ਦੂਰਬੀਨ ਰਾਹੀਂ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ, ਹਰਨੀਆ ਦਾ ਅਪਰੇਸ਼ਨ, ਬਵਾਸੀਰ ਦਾ ਅਪਰੇਸ਼ਨ,  ਭੰਗਦਰ ਦਾ ਅਪਰੇਸ਼ਨ, ਫਿਸ਼ਰ ਦਾ ਅਪਰੇਸ਼ਨ,  ਅਪੈਂਡਿਕਸ ਦਾ ਅਪਰੇਸ਼ਨ, ਲੱਤਾਂ ਦੀਆਂ ਫੁੱਲੀਆਂ ਨਸਾਂ ਦਾ ਅਤੇ ਹਾਈਡਰੋਸੀਲ ਦਾ ਅਪਰੇਸ਼ਨ ਸਿਰਫ 18000 ਰੁਪਏ ਦੇ ਰਿਆਇਤੀ ਪੈਕਜ ਦਰ ‘ਤੇ  ਕੀਤੇ ਜਾਣਗੇ । ਉਹਨਾਂ ਇਲਾਕਾ ਨਿਵਾਸੀਆਂ ਨੂੰ  ਹਸਪਤਾਲ ਢਾਹਾਂ ਕਲੇਰਾਂ ਵਿਖੇ  ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਨੂੰ ਸਮਰਪਿਤ ਲਗਾਏ ਜਾ ਰਹੇ 17 ਦਿਨਾਂ ਦੇ ਰਿਆਇਤੀ ਅਪਰੇਸ਼ਨਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ । ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਸ. ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਸ਼ਵੇਤਾ ਬਗੜੀਆ ਐਮ.ਐਸ., ਡਾ. ਮਾਨਵਦੀਪ ਸਿੰਘ ਬੈਂਸ ਐਮ. ਐਸ., ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ,  ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਔਰਤਾਂ ਦੇ ਵੱਡੇ ਅਪਰੇਸ਼ਨਾਂ ਅਤੇ ਪੇਟ ਦੇ ਰੋਗਾਂ ਅਪਰੇਸ਼ਨ ਕਰਨ ਲਈ ਆਧੁਨਿਕ ਮਾਡੂਲਰ ਅਪਰੇਸ਼ਨ ਥੀਏਟਰ ਹਨ ਅਤੇ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਤਜਰਬੇਕਾਰ ਨਰਸਿੰਗ ਸਟਾਫ ਅਤੇ ਵਧੀਆ ਵਾਰਡ ਹਨ ।

Related Articles

LEAVE A REPLY

Please enter your comment!
Please enter your name here

Latest Articles

2

2