Join
Sunday, March 29, 2026
Sunday, March 29, 2026

ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ ’ਚ ਠੇਕੇ ਦੇ ਆਧਾਰ ’ਤੇ ਗੈਸਟ ਫੈਕਲਟੀਜ਼ ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ

ਯੋਗ ਉਮੀਦਵਾਰ 6 ਤੋਂ 23 ਜੂਨ ਤੱਕ ਸੰਸਥਾ ਦੀ ਈਮੇਲ ਆਈ.ਡੀ. itinsr@hotmail.com ਜਾਂ ਰਜਿਸਟਰਡ ਡਾਕ ਰਾਹੀਂ ਕਰ ਸਕਦੇ ਨੇ ਅਪਲਾਈ 

ਸ਼ਹੀਦ ਭਗਤ ਸਿੰਘ ਨਗਰ, 2 ਜੂਨ (ਜਤਿੰਦਰ ਪਾਲ ਸਿੰਘ ਕਲੇਰ )

ਸਥਾਨਕ ਸਰਕਾਰੀ ਉਦਯੋਗਿਕ ਸਿਖ਼ਲਾਈ ਸੰਸਥਾ ਨਵਾਂਸ਼ਹਿਰ ਵਿਖੇ ਸੀ.ਟੀ.ਐੱਸ. ਸਕੀਮ ਅਧੀਨ ਸੈਸ਼ਨ 2025-26 ਲਈ ਨਿਰੋਲ ਠੇਕੇ ਦੇ ਆਧਾਰ ’ਤੇ/ਆਰਜ਼ੀ ਤੌਰ ’ਤੇ ਵੱਖ-ਵੱਖ ਟਰੇਡਾਂ ਲਈ ਗੈਸਟ ਫੈਕਲਟੀਜ਼ ਦੀ ਨਿਯੁਕਤੀ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। 

ਸੰਸਥਾ ਦੇ ਪ੍ਰਿੰਸੀਪਲ ਓਮਕਾਰ ਸਿੰਘ ਸ਼ੀਂਹਮਾਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿੱਚ ਵਾਇਰਮੈਨ, ਵੈਲਡਰ, ਵੁੱਡ ਵਰਕ ਟਕਨੀਸ਼ਨ, ਫਰੰਟ ਆਫਿਸ ਅਸਿਸਟੈਂਟ, ਮਸ਼ੀਨਿਸਟ ਅਤੇ ਫਿਟਰ ਟਰੇਡਾਂ ਲਈ ਇਕ-ਇਕ ਅਸਾਮੀ ਅਤੇ ਮਕੈਨਿਕ ਮੋਟਰ ਵਹੀਕਲ, ਫੂਡ ਪ੍ਰੋਡਕਸ਼ਨ (ਜਨਰਲ), ਫੂਡ ਐਂਡ ਬੈਵਰਿਜਿਸ ਸਰਵਿਸ ਅਸਿਸਟੈਂਟ, ਹਾਊਸ ਕੀਪਰ, ਮਕੈਨਿਕ ਟਰੈਕਟਰ ਟਰੇਡਾਂ ਲਈ ਦੋ-ਦੋ ਅਸਾਮੀਆਂ ’ਤੇ ਸੈਸ਼ਨ ਦੀ ਸਮਾਪਤੀ ਤੱਕ ਗੈਸਟ ਫੈਕਲਟੀ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਯੋਗ ਉਮੀਦਵਾਰ 6 ਜੂਨ ਤੋਂ 23 ਜੂਨ 2025 ਸ਼ਾਮ 5.00 ਵਜੇ ਤੱਕ ਸੰਸਥਾ ਦੀ ਈਮੇਲ ਆਈ.ਡੀ. itinsr@hotmail.com ਜਾਂ ਰਜਿਸਟਰਡ ਡਾਕ ਰਾਹੀਂ ਆਪਣੇ ਦਸਤਾਵੇਜ਼ ਭੇਜ ਸਕਦੇ ਹਨ। 

ਪ੍ਰਿੰ. ਸ਼ੀਂਹਮਾਰ ਨੇ ਦੱਸਿਆ ਕਿ ਮਿਹਨਤਾਨੇ ਵਜੋਂ 15000 ਰੁਪਏ (ਪੰਦਰਾਂ ਹਜ਼ਾਰ ਰੁਪਏ), ਉੱਕਾ-ਪੱਕਾ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੰਟਰਵਿਊ 8 ਜੁਲਾਈ 2025 ਨੂੰ ਸਵੇਰੇ 11 ਵਜੇ ਹੋਵੇਗੀ, ਜਿਸ ਵਿੱਚ ਉਮੀਦਵਾਰ ਆਪਣੇ ਸਬੰਧਿਤ ਸਰਟੀਫਿਕੇਟ ਆਈ.ਟੀ.ਆਈ/ਸੀ.ਟੀ.ਆਈ/ਡਿਪਲੋਮਾ/ਡਿਗਰੀ ਸਮੇਤ ਹਾਜ਼ਰ ਹੋਣ। 

ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਵੈੱਬਸਾਈਟ https://dgt.gov.in/cits-courses ’ਤੇ ਸਿਲੇਬਸ ਅਤੇ ਯੋਗਤਾ ਦੇਖੀ ਜਾ ਸਕਦੀ ਹੈ।

Related Articles

LEAVE A REPLY

Please enter your comment!
Please enter your name here

Latest Articles

2

2