Join
Friday, March 13, 2026
Friday, March 13, 2026

ਕੇਸੀ ਸਕੂਲ  ਦੇ ਵਿਦਿਆਰਥੀਆਂ ਨੇ ਲਿਆ ਵੰਡਰਲੈਂਡ ਟੂਅਰ ਦਾ ਆਨੰਦ

ਨਵਾਂਸ਼ਹਿਰ, 31 ਮਈ(ਜਤਿੰਦਰ ਪਾਲ ਸਿੰਘ ਕਲੇਰ ) 

ਕਰਿਆਮ ਰੋਡ ਤੇ ਸਿੱਥਤ ਕੇਸੀ ਪਬਲਿਕ ਸਕੂਲ ਦੇ ਪੰਜਵੀ ਕਲਾਸ ਤੋਂ ਲੈ ਕੇ ਪਲਸ ਟੂ ਤੱਕ  ਦੇ 110 ਵਿਦਿਆਰਥੀਆਂ ਦਾ ਇੱਕ ਰੋਜਾ  ਸਿੱਖਿਆਦਾਇਕ ਟੂਅਰ ਜਲੰਧਰ  ਦੇ ਵੰਡਰਲੈਂਡ ਜਾ ਕੇ ਵਾਪਿਸ ਪਰਤਿਆ ਹੈ।  ਸਕੂਲ ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ  ਦੀ ਦੇਖਰੇਖ ’ਚ ਗਏ ਇਸ ਵਿਜਿਟ ਨਾਲ  ਬੱਚਿਆਂ ਨੇ ਗਰਮੀ ਤੋਂ ਰਾਹਤ ਲਈ ਅਤੇ ਇਸ ਟੂਅਰ ਤੋ ਬਾਅਦ ਇਕ ਦੂਸਰੇ ਨਾਲ ਅਨੁਭਵ ਸਾਂਝੇ ਕੀਤੇ ।  ਟੂਅਰ ’ਚ ਵਿਦਿਆਰਥੀਆਂ  ਦੇ ਨਾਲ ਟੀਚਰ ਮਨੀਸ਼ਾ ਰਾਣੀ, ਹਰਦੀਪ ਸਿੰਘ,  ਗੁਰਪ੍ਰੀਤ ਸਿੰਘ,  ਰਜਨੀ, ਰਾਜਵੀਰ ਕੌਰ ਵੀ ਗਏ।  ਵੰਡਰਲੈਂਡ ’ਚ  ਐਂਟਰੀ  ਦੇ ਬਾਅਦ ਸਾਰੇ ਵਾਟਰ ਪਾਰਕ ’ਚ ਗਏ ,  ਇਸਦੇ ਬਾਅਦ ਰਾਇਡਸ ’ਤੇ ਗਏ ।  ਰਾਇਡਸ ’ਚ ਜੰਪਿਗ ਰਾਇਡ , ਹਟਿੰਗ ਹਾਊਸ,  ਮੈਨਿਊਲ ਰਾਇਡ,  ਟ੍ਰੇਨ,  ਬੋਟਿੰਗ ਕੀਤੀ ਅਤੇ ਰੇਨ ਡਾਂਸ ਦਾ ਵੀ  ਬੱਚਿਆਂ ਨੇ ਖੂਬ ਆਨੰਦ ਲਿਆ। ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਨੇ  ਦੱਸਿਆ ਕਿ ਅਜਿਹੇ ਟੂਅਰ ਨਾਲ ਵਿਦਿਆਰਥੀਆਂ ’ਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਬੱਚਿਆਂ ’ਚ ਛੋਟੀ ਉਮਰ ਵਿੱਚ ਹੀ ਪੈਦਾ ਹੋਇਆ ਆਤਮ ਵਿਸ਼ਵਾਸ ਭਵਿੱਖ ’ਚ ਉਹਨੂੰ ਤਰੱਕੀ  ਵੱਲ ਨੂੰ ਲੈ ਕੇ ਜਾਂਦਾ ਹੈ। ਸਿੱਖਿਆ ਦੇ ਨਾਲ ਜੀਵਨ ਦੀ ਹਰ ਛੋਟੀ ਵੱਡੀ ਉਪਲਬੱਧੀ ਨੂੰ ਵੀ ਖੁਸ਼ ਹੋਕਰ ਸਾਂਝਾ ਕਰਨਾ ਚਾਹੀਏ। ਸਟੂਡੈਂਟ ਜੀਵਨ ਸਾਡੇ ਜੀਵਨ ਦਾ ਸੱਭ ਤੋ ਮਹਤੱਵਪੂਰਣ ਹਿੱਸਾ ਹੈ ਸਾਨੂੰ ਇਸ ਨੂੰ ਵੀ ਜੀਣਾ ਚਾਹੀਦਾ ਹੈ।

Related Articles

LEAVE A REPLY

Please enter your comment!
Please enter your name here

Latest Articles