Join
Friday, March 13, 2026
Friday, March 13, 2026

ਪ੍ਰਾਇਮਰੀ ਸਕੂਲ ਕਾਠਗੜ੍ਹ ‘ਚ ਹੋਈ ਮਾਪੇ-ਅਧਿਆਪਕ ਮਿਲਣੀ 

ਨਵਾਂਸ਼ਹਿਰ /ਕਾਠਗੜ੍ਹ 31 ਮਈ ( ਜਤਿੰਦਰ ਪਾਲ ਸਿੰਘ ਕਲੇਰ )

ਸਰਕਾਰੀ ਪ੍ਰਾਇਮਰੀ ਸਕੂਲ ਕਾਠਗੜ੍ਹ ਵਿਖੇ ਸੈਂਟਰ ਹੈੱਡ ਟੀਚਰ ਧਰਮਿੰਦਰ ਕੁਮਾਰ ਦੀ ਅਗਵਾਈ ਹੇਠ ਮਾਪੇ- ਅਧਿਆਪਕ ਮਿਲਣੀ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ ਜਿਸ ‘ਚ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਬੱਚਿਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਅਧਿਆਪਕ ਨੀਤੂ ਪੁਰੀ ਅਤੇ ਮਾ: ਰਵਿੰਦਰ ਸੂਰਾਪੁਰੀ ਨੇ ਮਾਪਿਆਂ ਨਾਲ਼ ਬੱਚਿਆਂ ਦੀ ਵਿਦਿਅਕ ਅਤੇ ਸਹਿ-ਵਿਦਿਅਕ ਖੇਤਰ ਵਿਚ ਕਾਰਗੁਜ਼ਾਰੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ , ਇਸ ਮਾਪੇ ਅਧਿਆਪਕ ਮਿਲਣੀ ਪ੍ਰੋਗਰਾਮ ਵਿੱਚ ਸਿੱਖਿਆ ਵਿਭਾਗ ਦੁਆਰਾ ਸਿੱਖਿਆ ਵਿੱਚ ਕੀਤੇ ਜਾਂਦੇ ਉਪਰਾਲਿਆਂ ਸੰਬੰਧੀ ਮਾਪਿਆਂ ਨੂੰ  ਜਾਣੂ ਕਰਵਾਇਆ, ਬੱਚਿਆਂ ਨੂੰ ਛੁੱਟੀਆਂ ਦਾ ਕੰਮ, ਮਿਸ਼ਨ ਸਮਰੱਥ, ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੀਆਂ ਮਾਤਾਵਾਂ ਨੂੰ  ਬੱਚਿਆਂ ਦੇ ਅਧਿਕਾਰਾਂ, ਸੁਰੱਖਿਆ ਬਾਰੇ ਗੱਲਬਾਤ ਕੀਤੀ ਗਈ। ਇਸ ਮੌਕੇ ਸਕੂਲ ਵਿੱਚ ‘ਤੰਬਾਕੂ ਵਿਰੋਧੀ ਦਿਵਸ’ ਮਨਾਇਆ ਗਿਆ ਅਤੇ

ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਦੀ ਵੀ ਤੰਬਾਕੂ ਦਾ ਸੇਵਨ ਨਾ ਕਰਨ ਦੀ ਸਹੁੰ ਚੁਕਾਈ ਗਈ। ਇਸ ਮੌਕੇ ਚੇਅਰਪਰਸਨ ਕਸ਼ਮੀਰ ਕੌਰ, ਸਤੀਸ਼ ਕੁਮਾਰ, ਹਰਦੀਪ ਕੌਰ, ਮਮਤਾ ਰਾਣੀ, ਸਤੀਸ਼ ਕੁਮਾਰ ਕੁਲਵਿੰਦਰ ਸਿੰਘ, ਸੀਮਾ ਰਾਣੀ, ਹਰਪ੍ਰੀਤ ਸਿੰਘ, ਕਾਂਤਾ ਰਾਣੀ, ਰੇਖਾ ਰਾਣੀ ਆਦਿ ਬੱਚਿਆਂ ਦੇ ਮਾਪੇ ਅਤੇ ਪਤਵੰਤੇ ਹਾਜ਼ਰ ਸਨ

Related Articles

LEAVE A REPLY

Please enter your comment!
Please enter your name here

Latest Articles