Join
Monday, March 30, 2026
Monday, March 30, 2026

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਇਨਜ ਆਈ ਹਸਪਤਾਲ ਨੂੰ ਸਹਾਇਤਾ ਰਾਸ਼ੀ ਭੇਜੀ

ਸ਼੍ਰੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ ਨੇ ਸੌਂਪਿਆ 25 ਹਜਾਰ ਦਾ ਚੈੱਕ
ਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਦੇ ਜਤਨਾਂ ਦੀ ਵੀ ਕੀਤੀ ਸ਼ਲਾਘਾ

ਜਲੰਧਰ, (ਕਰਮਵੀਰ ਸਿੰਘ)-

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਹਰਪਾਲ ਸਿੰਘ ਜੱਲਾ ਅੱਜ ਲਾਇਨਜ ਆਈ ਹਸਪਤਾਲ ਆਦਮਪੁਰ ਪਹੁੰਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ 25 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਹਸਪਤਾਲ ਪ੍ਰਬੰਧਕਾਂ ਨੂੰ ਸੌਂਪੀ। ਇਸ ਮੌਕੇ ਉਨਾਂ ਕਿਹਾ ਕਿ ਬੀਤੇ ਸਮੇਂ ਹਸਪਤਾਲ ਅੰਦਰ ਲੱਗੇ ਕੈਂਪਾਂ ਦੌਰਾਨ ਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਦੇ ਸੱਦੇ ਤੇ ਇੱਥੇ ਪਹੁੰਚੇ ਸਨ ਤੇ ਇੱਥੇ ਅੱਖਾਂ ਦੇ ਖੇਤਰ ਹੁੰਦੀ ਸੇਵਾ ਵੇਖ ਮਨ ਨੂੰ ਕਾਫੀ ਤਸੱਲੀ ਮਿਲੀ ਜਿਸ ਕਾਰਣ ਸੇਵਾ ਦੇ ਖੇਤਰ ਅੰਦਰ ਉਨਾਂ ਆਪਣਾ ਫਰਜ ਸਮਝਦਿਆਂ ਅੱਜ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਤੀ ਸਹਾਇਤਾ ਦੇਣ ਆਏ ਹਨ ਤੇ ਉਨਾਂ ਨੂੰ ਆਸ ਹੈ ਕਿ ਅਗਾਂਹ ਵੀ ਸੇਵਾ ਦੇ ਖੇਤਰ ਅੰਦਰ ਵਡਮੁੱਲੀਆਂ ਸੇਵਾਵਾਂ ਜਾਰੀ ਰਹਿਣਗੀਆਂ। ਉਹਨਾਂ ਨਵੇਂ ਬਨਣ ਜਾ ਰਹੇ ਮਲਟੀਪਲ ਹਸਪਤਾਲ ਦਾ ਵੀ ਜਾਇਜ਼ਾ ਲਿਆ ਇਸ ਮੌਕੇ ਉਨਾਂ ਦਾ ਸਵਾਗਤ ਕਰਦਿਆਂ ਹਸਪਤਾਲ ਦੇ ਵਾਈਸ ਚੇਅਰਮੈਨ ਅਮਰਜੀਤ ਸਿੰਘ ਭੋਗਪੁਰੀਆ ਨੇ ਕਿਹਾ ਕਿ ਅੱਜ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸਾਡੇ ਹਸਪਤਾਲ ਅਤੇ ਕਲੱਬ ਵੱਲੋਂ ਗਰੀਬ ਤੇ ਜਰੂਰਤਮੰਦਾਂ ਦੀ ਸੇਵਾ ਨੂੰ ਵੇਖਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਅਸ਼ੀਰਵਾਦ ਵਜੋਂ ਸਹਾਇਤਾ ਰਾਸ਼ੀ ਭੇਜੀ ਹੈ ਉਨਾਂ ਇਸ ਮੌਕੇ ਖ਼ਾਸਤੌਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਨਾਲ ਖ਼ਾਸ ਤੌਰ ਤੇ ਜੱਥੇਦਾਰ ਹਰਪਾਲ ਸਿੰਘ ਜੱਲਾ ਦਾ ਧੰਨਵਾਦ ਕਰਦਿਆਂ ਜਤਿੰਦਰ ਜੇ ਮਿਨਹਾਸ ਕੈਨੇਡਾ ਦਾ ਵੀ ਧੰਨਵਾਦ ਕੀਤਾ ਜਿਨਾਂ ਦੇ ਉਦਮ ਹਮੇਸ਼ਾ ਹਸਪਤਾਲ ਨੂੰ ਉਚਾਈਆਂ ਤੇ ਪਹੁੰਚਾਉਣ ਲਈ ਲਗਾਤਰ ਜਾਰੀ ਹਨ ਤੇ ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਵਿਤੀ ਸਹਾਇਤਾ ਜਰੂਰਤਮੰਦਾਂ ਤੇ ਖਰਚ ਕੀਤੀ ਜਾਵੇਗੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਰਮਜੀਤ
ਸਿੰਘ ਸੋਰਆ, ਰਵਿੰਦਰ ਸਿੰਘ ਭੱਟੀ, ਦਰਸ਼ਨ ਸਿੰਘ, ਅਮ੍ਰਿਤਪਾਲ ਸਿੰਘ, ਰਘੁਵੀਰ ਸਿੰਘ ਵਿਰਦੀ ਅਤੇ ਹੋਰ ਹਾਜਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2