Join
Monday, March 30, 2026
Monday, March 30, 2026

ਪਾਕਿਸਤਾਨੀ ਡੌਕਰਾਂ ਨੇ ਪੰਜਾਬ ਦੇ 3 ਨੌਜਵਾਨਾਂ ਨੂ਼ੰ ਇਰਾਨ ਵਿੱਚ ਕੀਤਾ ਕਿਡਨੈਪ

ਫਿਰੋਤੀ ਲਈ ਮੰਗ ਰਹੇ ਵੱਡੀਆਂ ਰਕਮਾ, ਪਾਕਿਸਤਾਨੀ ਅਕਾਊਟਾ ਵਿਚ ਪੈਸੇ ਨਾ ਪਾਉਣ ਦੀ ਸੂਰਤ ਵਿੱਚ ਬੱਚਿਆ ਨੂੰ ਕਤਲ ਕਰਨ ਦੀ ਧਮਕੀ
ਏਜੰਟ ਦਫਤਰ ਨੂੰ ਤਾਲੇ ਲਾਕੇ ਹੋਏ ਫਰਾਰ

ਸ਼ਹੀਦ ਭਗਤ ਸਿੰਘ ਨਗਰ 28 ਮਈ (ਜਤਿੰਦਰ ਪਾਲ ਸਿੰਘ ਕਲੇਰ)

ਪੀੜਿਤ ਪਰਿਵਾਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਧੀਰਜ ਅਟਵਾਲ ਅਤੇ ਕਮਲ ਅਟਵਾਲ ਅਤੇ ਸਵਿਤਾ ਟ੍ਰੈਵਲਜ ਏਜੰਟ ਅਟਵਾਲ ਓਵਰਸ਼ੀਜ ਹੁਸ਼ਿਆਰਪੁਰ ਨਾਲ ਆਪਣੇ ਆਪਣੇ ਲੜਕਿਆਂ ਨੂੰ ਵਿਦੇਸ਼ ਅਸਟੇਲੀਆ ਵਰਕ ਪਰਮਿਟ ਤੇ ਭੇਜਣ ਲਈ 18 ਲੱਖ ਰੁਪਏ ਵਿੱਚ ਗੱਲਬਾਤ ਤੈਅ ਹੋਈ ਸੀ।ਇਹਨਾ ਏਜੰਟਾਂ ਨੇ ਸਿੱਧੀ ਫਲਾਇਟ ਦਿੱਲੀ ਤੋਂ ਸਿਡਨੀ ਅਸਟੇਲੀਆ ਭੇਜਣ ਵਾਸਤੇ ਗੱਲਬਾਤ ਕੀਤੀ ਸੀ।ਪਹੁੰਚਣ ਤੇ ਪੈਸਾ ਦਿੱਤਾ ਜਾਵੇਗਾ।ਪੀੜਿਤ ਪਰਿਵਾਰ ਨਰਿੰਦਰ ਕੋਰ ਉਰਫ ਨਿੰਦਰੋ ਪਤਨੀ ਹੁਸਨ ਲਾਲ ਵਾਸੀ ਲੰਗੜੋਆ ਅਤੇ ਬਲਵਿੰਦਰ ਕੋਰ ਪਤਨੀ ਸਵ:ਪਿਆਰਾ ਸਿੰਘ ਵਾਸੀ ਧੂਰੀ ਅਤੇ ਗੁਰਦੀਪ ਕੋਰ ਪਤਨੀ ਜੋਗਿੰਦਰ ਸਿੰਘ ਵਾਸੀ ਭਾਗੋਵਾਲ ਲੁਦਾ ਹੁਸ਼ਿਆਰਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਧੀਰਜ ਅਟਵਾਲ,ਕਮਲ ਅਟਵਾਲ,ਅਤੇ ਸਵਿਤਾ ਨੇ ਕਿਹਾ ਕਿ ਤੁਹਾਡੇ ਲੜਕਿਆਂ ਦੇ ਵਿਜੇ ਅਸਟੇਲੀਆ ਦੇ ਆ ਗਏ।ਵਿਜੇ ਦੀਆਂ ਕਾਪੀਆ ਦੇ ਨੰਬਰ ਉਪਰ ਮਾਰਕਰ ਮਾਰਿਆ ਹੋਇਆ ਸੀ।ਏਜੰਟਾਂ ਵੱਲੋਂ ਪੈਮੈਟ ਸ਼ੋ ਕਰਨ ਲਈ ਕਿਹਾ।ਪੀੜਿਤ ਨਰਿੰਦਰ ਕੋਰ ਨੇ ਦੱਸਿਆਂ ਕਿ 2 ਲੱਖ ਰੁਪਏ ਧੀਰਜ ਅਟਵਾਲ ਅਤੇ ਸਵਿਤਾ ਗੱਡੀ ਵਿਚ ਆਕੇ ਪਿੰਡ ਲੰਗੜੋਆ ਤੋ ਆਕੇ ਲੈ ਗਿਆ।ਬਾਕੀ ਰਕਮ ਜਲੰਧਰ ਕਿਸੇ ਦਫਤਰ ਰਾਮਾ ਮੰਡੀ ਜਲੰਧਰ ਅਤੇ ਕੁਝ ਰਕਮ ਹੁਸ਼ਿਅਰਪੁਰ ਆਪਣੇ ਦਫਤਰ ਵਿੱਚ ਬੁਲਾਕੇ ਟੋਟਲ 18 ਲੱਖ ਰੁਪਏ ਲਏ ਗਏ।ਪੀੜਿਤ ਬਲਵਿੰਦਰ ਕੋਰ ਧੂਰੀ ਨੇ ਦੱਸਿਆ ਕਿ ਉਸਦਾ ਇਕਲੋਤਾ ਲੜਕਾ ਹੈ ਅਤੇ ਵਿਧਵਾ ਜਨਾਨੀ ਹੈ।ਉਸਨੇ ਆਪਣੇ ਭਰਾਵਾਂ ਅਤੇ ਰਿਸ਼ਤੇਦਾਰਾਂ ਤੋਂ ਰਕਮ ਇਕੱਠੀ ਕਰਕੇ,2 ਲੱਖ ਰੁਪਏ ਕਮਲ ਅਟਵਾਲ ਅਤੇ ਸਵਿਤਾ ਨੇ ਹੁਸ਼ਿਆਰਪੁਰ ਲਏ।ਉਸ ਤੋਂ ਬਾਅਦ ਬਾਕੀ ਰਕਮ ਆਪਣੀ ਭੈਣ ਅਤੇ ਜੀਜੇ ਨੂੰ ਨਾਲ ਲੈਕੇ 16 ਲੱਖ ਰੁਪਏ ਜਲੰਧਰ ਧੀਰਜ ਅਟਵਾਲ,ਕਮਲ ਅਟਵਾਲ ਇਹਨਾਂ ਨਾਲ ਇੱਕ ਹੋਰ ਵਿਆਕਤੀ ਜਿਸਨੂੰ ਨਹੀਂ ਜਾਣਦੇ ਹਨ।ਸਾਡੇ ਪਾਸੋਂ ਜਲੰਧਰ ਸਕਾਈਲਾਰਕ ਹੋਟਲ ਪਾਸ ਲੈਕੇ ਚੱਲੇ ਗਏ।ਇਹਨਾ ਏਜੰਟਾਂ ਵੱਲੋਂ ਦਿੱਲੀ ਏਅਰਪੋਰਟ ਤੋਂ ਸਿਡਨੀ ਏਅਰ ਇੰਡੀਆ ਦੀ ਟਿਕਟ 25 ਅ੍ਰਪੈਲ ਦੀ ਕੀਤੀ ਹੋਈ ਸੀ।ਰਕਮ ਲੈਣ ਤੋ ਬਾਅਦ ਇਹਨਾ ਵੱਲੋਂ ਟਿਕਟ ਕੈਸਲ ਕਰ ਦਿੱਤੀ ਗਈ।ਇਹਨਾਂ ਏਜੰਟਾਂ ਵੱਲੋਂ ਦੂਸਰੀ ਟਿਕਟ ਏਅਰ ਇੰਡੀਆ 29 ਅਪ੍ਰੈਲ ਦਿੱਲੀ ਤੋਂ ਸਿਡਨੀ ਦੀ ਕੀਤੀ ਗਈ।ਉਹ ਟਿਕਟ ਵੀ ਕੈਂਸਲ ਕਰ ਦਿੱਤੀ ਗਈ।ਲੜਕਿਆਂ ਨੂੰ ਦਿੱਲੀ ਦੇ ਇੱਕ ਨਿੱਜੀ ਹੋਟਲ ਵਿੱਚ ਰੱਖਿਆ ਹੋਇਆ ਸੀ।ਇਹਨਾਂ ਏਜੰਟਾਂ ਵੱਲੋਂ ਸੁਮੀਰ ਅਹੂਜਾ ਜਲੰਧਰ ਜੋ ਕਿ ਹਵਾਲੇ ਦਾ ਕੰਮ ਕਰਦਾ ਹੈ।ਉਸ ਪਾਸ ਪੈਸੇ ਗਾਰੰਟੀ ਵਜੋਂ ਰੱਖਿਆ ਗਿਆ।ਦਿਲੀਐ ਦਾ ਏਜੰਟ ਸੁਰੇਸ਼ ਜਿਸਨੂੰ ਅਟਵਾਲ ਓਵਰਸ਼ੀਜ ਹੁਸ਼ਿਆਰਪੁਰ ਦੇ ਮਾਲਕ ਧੀਰਜ ਅਟਵਾਲ ਅਤੇ ਕਮਲ ਅਟਵਾਲ ਵੱਲੋਂ ਹਾਇਰ ਕੀਤਾ ਸੀ।ਇਹਨਾ ਲੜਕਿਆਂ ਨੂੰ ਵਾਪਿਸ ਨਹੀਂ ਆਉਣ ਦਿੱਤਾ ਗਿਆ।ਟਿਕਟਾਂ ਕੈਂਸਲ ਕਰਨ ਤੋਂ ਬਾਅਦ ਈਰਾਨ ਦੀ ਟਿਕਟ ਫਲਾਈਟ ਡਬੁੱਈ ਦੀ ਕਰ ਦਿੱਤੀ।ਉਸ ਤੋਂ ਬਾਅਦ ਈਰਾਨ ਹੋਟਲ ਬੁਕਿੰਗ ਵੀ ਕੀਤੀ ਗਈ।ਅਸੀਂ ਆਪਣੇ ਲੜਕਿਆਂ ਨੂੰ ਵਾਪਿਸ ਆਉਣ ਲਈ ਕਿਹਾ।ਪਰ ਏਜੰਟ ਧੀਰਜ ਅਟਵਾਲ ਕਹਿਣ ਲੱਗਾ ਕਿ ਤੁਹਾਡੀ ਟਿਕਟ ਇਮੀਰੇਟਸ ਦੀ ਹੈ।3 ਮਈ ਨੂੰ ਤੁਹਾਡੇ ਲੜਕੇ ਅਸਟੇਲੀਆ ਪਹੁੰਚ ਜਾਣਗੇ।ਪਰ ਸਾਡੇ ਮਨ੍ਹਾ ਕਰਨ ਦੇ ਵਾਵਜੂਦ ਵੀ ਧੀਰਜ ਅਟਵਾਲ ਅਤੇ ਸੁਰੇਸ਼ ਕੁਮਾਰ ਵੱਲੋਂ ਇਹਨਾਂ ਨੂੰ ਈਰਾਨ ਭੇਜ ਦਿੱਤਾ ਗਿਆ।ਸੁਰੇਸ਼ ਏਜੰਟ ਨੇ ਟੈਕਸੀ ਡਰਾਇਰ ਨਾਲ ਫੋਨ ਤੇ ਗੱਲਬਾਤ ਕਰਕੇ ਉਨ੍ਹਾਂ ਵੱਲੋਂ  ਪਲੈਨਿੰਗ ਤਹਿਤ ਕਿਡਨੈਪ ਕਰ ਲਿਆ ਗਿਆ।ਸਾਡੇ ਲੜਕਿਆਂ ਦਾ 2 ਮਈ ਨੂੰ ਫੋਨ ਆਇਆ ਕਿ ਉਨ੍ਹਾਂ ਨੂੰ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਏਅਰਪੋਰਟ ਤੋਂ ਬਾਹਰ ਟੈਕਸੀ ਡਰਾਈਵਰ ਅਤੇ ਸੁਰੇਸ਼ ਏਜੰਟ,ਸੁਮੀਰ ਅਹੂਜਾ ਵੱਲੋਂ ਪਲੈਨਿੰਗ ਤਹਿਤ ਫੜਿਆ ਗਿਆ ਹੋਇਆ ਹੈ।ਪੀੜਿਤ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾ ਵਲੋ ਪ੍ਰਧਾਨ ਮੰਤਰੀ ਆਫਿਸ,ਅਮਿੰਤ ਸਾਹ ,ਵਿਦੇਸ਼ ਮੰਤਰੀ ਜੈ ਕਿਸਨ ਰੈਡੀ,ਪੰਜਾਬ ਦੇ ਰਾਜਪਾਲ,ਮਾਨਯੌਗ ਸੁਪਰੀਮ ਕੋਰਟ ਤੱਕ ਈ-ਮੇਲ ਰਾਹੀ ਸੂਚਿਤ ਕੀਤਾ ਗਿਆ।ਇੱਥੋਂ ਤੱਕ ਕਿ ਈਰਾਨ ਵਿਖੇ ਇੰਡੀਅਨ ਅੰਬੈਸੀ ਨੂੰ ਅਣਗਿਣਤ ਮੇਲਾ ਕੀਤੀਆ ਗਈਆ।

      ਇੱਥੋਂ ਤੱਕ ਕਿ ਉਨ੍ਹਾ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ,ਸਰਦਾਰ ਭਗਵੰਤ ਸਿੰਘ ਮਾਨ,ਤੋ ਇਲਾਵਾ ਪੰਜਾਬ ਪੁਲਿਸ ਦੇ ਮੁਖੀ ਡੀ ਜੀ ਪੀ ਸਾਹਿਬ ਨੂੰ ਬਜਰੀਆ ਈਮੇਲ ਰਾਹੀ ਲਗਾਤਾਰ ਸੂਚਿਤ ਕਰ ਰਹੇ ਹਾ।ਇਥੋ ਤੱਕ ਕਿ ਕਿਸੀ ਨੇ ਵੀ ਪੀੜਿਤ ਪਰਿਵਾਰ ਦੀ ਬਾਂਹ ਨਹੀਂ ਫੜ੍ਹੀ

Related Articles

LEAVE A REPLY

Please enter your comment!
Please enter your name here

Latest Articles

2

2