Join
Monday, March 30, 2026
Monday, March 30, 2026

ਪਵਨ ਕੁਮਾਰ ਟੀਨੂੰ ਵਲੋਂ ਚੇਅਰਮੈਨ ਦਾ ਅਹੁਦਾ ਸੰਭਾਲਿਆ ਗਿਆ

ਜਲੰਧਰ (ਕਰਮਵੀਰ ਸਿੰਘ)-

ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਲੰਧਰ ਦੇ ਜੁਝਾਰੂ ਨੇਤਾ ਸਾਬਕਾ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਨੂੰ ਪੰਜਾਬ ਸਟੇਟ ਖੇਤੀਬਾੜੀ ਡਿਵੈਲਪਮੈਂਟ ਬੈਂਕ ਦੇ ਚੇਅਰਮੈਨ ਬਣਾਇਆ ਗਿਆ ਸੀ। ਉਹਨਾਂ ਵੱਲੋ ਅੱਜ ਚੰਡੀਗੜ੍ਹ ਦਫਤਰ ਵਿਖੇ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਪੰਜਾਬ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਮੌਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੌੜਾ, ਬਲਵੀਰ ਸਿੰਘ ਬਿੱਟੂ ਸੀਨੀਅਰ ਡਿਪਟੀ ਮੇਅਰ ਜਲੰਧਰ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਵੱਲੋਂ ਪਵਨ ਕੁਮਾਰ ਟੀਮ ਨੂੰ ਚੇਅਰਮੈਨ ਦਾ ਅਹੁਦਾ ਸੰਭਾਲਣ ਮੌਕੇ ਉਹਨਾਂ ਨੂੰ ਵਧਾਈ ਦਿੱਤੀ। ਪਵਨ ਕੁਮਾਰ ਟੀਨੂ ਵੱਲੋਂ ਵੀ ਉਹਨਾਂ ਦਾ ਕਿ ਇਸ ਮੌਕੇ ਤੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ। ਅਤੇ ਵਿਸ਼ਵਾਸ ਦਵਾਇਆ ਗਿਆ ਕੀ ਜੋ ਵਿਸ਼ਵਾਸ ਪਾਰਟੀ ਨੇ ਮੇਰੇ ਤੇ ਕੀਤਾ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਕੀਤ ਸਿੰਘ ਭੇਲਾ, ਅਮਨਦੀਪ ਸਿੰਘ ਪੰਚ, ਸਰਪੰਚ ਲਖਵੀਰ ਸਿੰਘ, ਅਨੂਪ ਨੂਪੀ, ਜੱਸਾ ਸੰਘਵਾਲ, ਰਾਜਾ ਡਰੋਲੀ, ਇੰਦਰਜੀਤ ਸਿੰਘ ਸੱਤੋਵਾਲੀ, ਪ੍ਰਿਥੀਪਾਲ, ਜੋਗੀ ਗਾਂਧੀ, ਨਿੰਮਾ ਜਲੰਧਰ, ਚਰਨਜੀਤ ਸ਼ੇਰੀ, ਸੁਖਜੋਤ ਭੇਲਾ, ਜਸਦਿਆਲ ਭੋਗਪੁਰ ਅਤੇ ਹੋਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2