Join
Friday, March 13, 2026
Friday, March 13, 2026

ਬਲਾਚੌਰ ਸ਼ਹਿਰ ਵਿੱਚ ਨਜਾਇਜ਼ ਉਸਾਰੀਆਂ ਦਾ ਕੰਮ ਜੋਰਾ ਸ਼ੋਰਾਂ ਤੇ। 

ਬਿਨਾਂ ਨਕਸ਼ਾ ਪਾਸ ਕਰਵਾਏ ਦੁਕਾਨ ਦੀ ਉਸਾਰੀ ਕੀਤੀ ਜਾ ਰਹੀ 

ਬਲਾਚੌਰ, 27 ਮਈ – (ਜਤਿੰਦਰ ਪਾਲ ਸਿੰਘ ਕਲੇਰ ) 

ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ ਤਾਂ ਦੂਸਰੇ ਪਾਸੇ ਹੀ ਬਲਾਚੌਰ ਦੇ ਵਿੱਚ ਕੁਝ ਹੋਰ ਹੀ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਜਿੱਥੇ ਸਰਕਾਰ ਵੱਲੋਂ ਨਜਾਇਜ਼ ਉਸਾਰੀਆਂ ਤੇ ਰੋਕ ਲਗਾਈ ਗਈ ਹੈ ਉੱਥੇ ਹੀ ਬਲਾਚੌਰ ਨਗਰ ਕੌਂਸਲ ਦੀ ਹੱਦਬੰਦੀ ਅੰਦਰ ਮੰਡਿਆਣੀ ਰੋਡ ਤੇ ਮੌਜੂਦ ਭਲਵਾਨ ਦੀ ਆਰੀ ਦੇ ਨਾਲ ਕਿਸੇ ਵਿਅਕਤੀ ਵੱਲੋਂ ਬਿਨਾਂ ਨਕਸ਼ੇ ਤੋਂ ਦੁਕਾਨ ਬਣਾਈ ਜਾ ਰਹੀ ਹੈ ਜੋ ਕਿ ਨਜਾਇਜ਼ ਉਸਾਰੀ ਹੈ। ਜਿਸ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇੱਕ ਪਾਸੇ ਤਾਂ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਨਜਾਇਜ਼ ਉਸਾਰੀਆਂ ਨੂੰ ਰੋਕਣ ਲਈ ਬੜੇ ਬੜੇ ਵਾਅਦੇ ਕਰਦੇ ਹਨ ਲੇਕਿਨ ਬਲਾਚੌਰ ਦੇ ਵਿੱਚ ਇਹਨਾਂ ਗੱਲਾਂ ਦੀ ਫੂਕ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ। ਲੋਕਾਂ ਵੱਲੋਂ ਧੜੱਲੇ ਨਾਲ ਬਲਾਚੌਰ  ਸ਼ਹਿਰ ਵਿੱਚ ਨਜਾਇਜ਼ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ ਜਿਥੇ ਨਗਰ ਕੌਂਸਲ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਦੂਸਰੇ ਪਾਸੇ ਦੇਖਿਆ ਜਾਵੇ ਤਾਂ ਬਲਾਚੌਰ ਦੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਛਤਰ ਛਾਇਆ ਹੇਠ ਬਲਾਚੌਰ ਦੇ ਵਿੱਚ ਬਿਨਾਂ ਨਕਸ਼ੇ ਤੋਂ ਮਕਾਨ ਅਤੇ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ।ਪਿਛਲੀ ਬਲਾਚੌਰ ਨਗਰ ਕੌਂਸਲ ਸਮੇਂ ਵੀ ਏਹੀ ਹਾਲ ਸੀ ਤੇ ਹੁਣ ਆਮ ਪਾਰਟੀ ਦੀ ਨਗਰ ਕੌਂਸਲ ਹੈ ਇਹ ਕੌਂਸਲ ਵੀ ਉਸੇ ਰਾਹ ਤੇ ਤੁਰ ਪਏ ਹਨ।ਆਮ ਆਦਮੀ ਪਾਰਟੀ ਇਸ ਵਾਰ ਨਗਰ ਕੌਂਸਲ ਬਲਾਚੌਰ ਭ੍ਰਿਸ਼ਟਾਚਾਰ ਮੁਕਤ ਕੌਂਸਲ ਚਲਾਉਣ ਦੀ ਗੱਲ ਆਖ ਰਹੀ ਹੈ। ਪਿਛਲੀਆਂ ਭ੍ਰਿਸ਼ਟਾਚਾਰ ਵਾਲੀਆਂ ਫਾਈਲਾਂ ਕਾਗਜ਼ਾਂ ਥੱਲੇ ਦਬ ਕੇ ਰਹਿ ਗਈਆਂ ਹਨ। 

ਜਦੋਂ ਇਸ ਸੰਬੰਧ ਵਿੱਚ ਨਗਰ ਕੌਂਸਲ ਬਲਾਚੌਰ ਦੇ ਜੇ ਈ ਦਿਨੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਦੁਕਾਨ ਬਿਨਾਂ ਨਕਸ਼ਾ ਪਾਸ ਕਰਾਏ ਬਣਾਈ ਜਾ ਰਹੀ ਹੈ। ਉਹਨਾਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਭੇਜ ਕੇ ਦੁਕਾਨ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ।

Related Articles

LEAVE A REPLY

Please enter your comment!
Please enter your name here

Latest Articles