ਕਰੋੜਾਂ ਰੁਪਏ ਦੀ ਲਾਗਤ ਨਾਲ ਜਿੰਦਵੜੀ,ਭਲਾਣ,ਤਰਫਮਜਾਰਾ, ਦਸਗਰਾਈਂ, ਖਾਨਪੁਰ, ਵਿੱਚ ਕੀਤੇ ਜਾ ਰਹੇ ਪ੍ਰਬੰਧ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਤੜਕਸਾਰ 6 ਪਿੰਡਾਂ ਦਾ ਕੀਤਾ ਦੋਰਾ
ਰੂਪਨਗਰ /ਨੰਗਲ 27 ਮਈ (ਜਤਿੰਦਰਪਾਲ ਸਿੰਘ ਕਲੇਰ )
ਸ੍:ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਆਪਣੇ ਵਿਧਾਨ ਸਭਾ ਹਲਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਿਆ ਨਾਲ ਲੱਗਦੇ ਪਿੰਡ ਜਿੰਦਵੜੀ,ਭਲਾਣ,ਤਰਫਮਜਾਰਾ, ਦਸਗਰਾਈਂ,ਖਾਨਪੁਰ ਦਾ ਦੋਰਾ ਕਰਕੇ ਹੜ੍ਹ ਰੋਕੂ ਪ੍ਰਬੰਧਾਂ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ
ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਨਾਂ ਇਲਾਕਿਆਂ ਦੇ ਲੋਕ ਦਹਾਕਿਆਂ ਤੋਂ ਹਰ ਸਾਲ ਬਰਸਾਤਾਂ ਦੋਰਾਨ ਹੜ੍ਹਾਂ ਦੀ ਮਾਰ ਨਾਲ ਨੁਕਸਾਨ ਕਰਵਾਉਂਦੇ ਹਨ ਪ੍ਰੰਤੂ ਪਹਿਲਾਂ ਕਿਸੇ ਵੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ, 2023 ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਰਸਾਤ ਅਤੇ ਸਵਾਂ ਨਦੀ ਵਿਚ ਆਏ ਫਲੈਸ਼ ਫਲੱਡ ਅਤੇ ਭਾਖੜਾ ਡੈਮ ਵਿਚੋਂ ਜਿਆਦਾ ਪਾਣੀ ਛੱਡਣ ਕਾਰਨ ਸਾਡੇ ਬਹੁਤ ਸਾਰੇ ਇਲਾਕਿਆਂ ਵਿਚ ਭਾਰੀ ਨੁਕਸਾਨ ਹੋਇਆ, ਪਿਛਲੇ ਸਾਲ ਦੋਰਾਨ 6-7 ਕਰੋੜ ਦੀ ਲਾਗਤ ਨਾਲ ਡੰਗੇ ਲਗਵਾਏ ਗਏ, ਇਸ ਵਾਰ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੋਰਾ ਕਰਕੇ ਹੜ੍ਹ ਰੋਕੂ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਉਤੇ ਹੋਰ ਕਰੋੜਾਂ ਰੁਪਏ ਖਰਚ ਹੋਣਗੇ, ਇਸ ਦੇ ਨਾਲ ਹੀ ਪ੍ਰਸ਼ਾਸ਼ਨ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਖੱਡਾਂ ਅਤੇ ਡਰੇਨਾਂ ਦੀ ਸਫਾਈ ਵੀ ਕਰਵਾਈ ਜਾ ਰਹੀ ਹੈ, ਉਨਾਂ ਕਿਹਾ ਕਿ ਲੋਕਾਂ ਦੀ ਜਾਨ ਮਾਲ ਅਤੇ ਪਸ਼ੂਧਨ ਦੀ ਰਾਸ਼ੀ ਕਰਨਾ ਸਰਕਾਰ ਦੀ ਜਿੰਮੇਵਾਰੀ ਹੈ ਅਤੇ ਅਸੀਂ ਆਪਣਾ ਫ਼ਰਜ਼ ਪੂਰਾ ਕਰ ਰਹੇ ਹਾਂ


