Join
Friday, March 13, 2026
Friday, March 13, 2026

ਪਿੰਡ ਲੰਗੜੋਆ ਦੇ ਨੌਜਵਾਨ ਜਸਪਾਲ ਸਿੰਘ ਨੂੰ ਈਰਾਨ ਦੇ ਡੋਂਕਰਾਂ ਨੇ ਬੰਦੀ ਬਣਾਇਆ ਅਤੇ 18 ਲੱਖ ਰੁਪਏ ਦੀ ਕੀਤੀ ਮੰਗ

ਨਵਾਂਸ਼ਹਿਰ 28 ਮਈ (ਜਤਿੰਦਰ ਪਾਲ ਸਿੰਘ ਕਲੇਰ ) 

ਨਵਾਂਸ਼ਹਿਰ ਦੇ ਨਾਲ ਲੱਗਦੇ ਪਿੰਡ ਲੰਗੜੋਆ ਵਿਖੇ ਨੌਜਵਾਨ ਜਸਪਾਲ ਸਿੰਘ ਉਮਰ 31 ਸਾਲ ਜ਼ੋ ਕਿ ਨਵਾਂਸ਼ਹਿਰ ਵਿਖੇ ਪੇਂਟਰ ਦਾ ਕੰਮ ਕਰਦਾ ਸੀ ਅਤੇ ਉਹ ਆਪਣੀ ਰੋਜੀ ਰੋਟੀ ਕਮਾਉਣ ਲਈ ਉਹ ਆਸਟਰੇਲੀਆ ਜਾਣਾ ਚਾਹੁੰਦਾ ਸੀ  ਅਤੇ ਇਸ ਸਬੰਧੀ ਉਸਨੇ ਹੁਸ਼ਿਆਰਪੁਰ ਦੇ ਇੱਕ ਏਜੰਟ ਨਾਲ ਗੱਲਬਾਤ ਕੀਤੀ ਤਾਂ ਏਜੰਟ ਨੇ 18 ਲੱਖ ਵਿੱਚ ਆਸਟਰੇਲੀਆ ਭੇਜਣ ਦੀ ਗੱਲ ਕਹੀ ਤਾਂ ਏਜੰਟ ਵਲੋਂ ਉਸਨੂੰ ਦਿੱਲੀ ਤੋਂ ਦੁਬਈ ਨੂੰ ਪਹਿਲਾਂ ਭੇਜਿਆ ਗਿਆ ਤਾਂ ਏਜੰਟ ਨੇ ਉਸ ਨੂੰ ਕਿਹਾ ਕਿ ਈਰਾਨ ਦੇ ਵਿੱਚ ਕੁਝ ਸਮੇਂ ਲਈ ਰੁਕਣਾ ਪਵੇਗਾ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਰਾਨ ਦੇ ਵਿੱਚ ਡੋਂਕਰਾਂ ਦੇ ਵੱਲੋਂ ਉਸਨੂੰ ਬੰਦੀ ਬਣਾ ਲਿਆ ਗਿਆ ਹੈ। ਪੀੜਤ ਦੇ ਪਰਿਵਾਰ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਨੂੰ ਸਹੀ ਸਲਾਮਤ ਪੰਜਾਬ ਲਿਆਇਆ ਜਾਵੇ। ਅਤੇ ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਜਸਪਾਲ ਸਿੰਘ ਦੀ ਡੌਂਕਰਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਅਤੇ ਉਸਦੇ ਪੁੱਤਰ ਦੇ ਵੱਲੋਂ ਵੀਡੀਓ ਕਾਲ ਰਹੀ ਇਹ ਕਿਹਾ ਗਿਆ ਹੈ ਕਿ ਉਸ ਨੂੰ ਬਚਾ ਲਓ ਡੋਂਕਰ 18 ਲੱਖ ਰੁਪਏ ਮੰਗਦੇ ਹਨ ਇਸ ਸੰਬੰਧੀ ਨਵਾਂਸ਼ਹਿਰ ਦੇ ਏਡੀਸੀ ਰਾਜੀਵ ਵਰਮਾ ਨੇ ਕਿਹਾ ਕਿ ਇਹ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਆ ਗਿਆ ਹੈ ਪ੍ਰਸ਼ਾਸਨ ਜਲਦ ਹੀ ਠੱਗ ਏਜੰਟ ਖਿਲਾਫ ਕਾਰਵਾਈ ਕਰੇਗਾ ਅਤੇ ਜਸਪਾਲ ਸਿੰਘ ਨੂੰ ਭਾਰਤ ਵਾਪਸ ਲਿਆਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

Related Articles

LEAVE A REPLY

Please enter your comment!
Please enter your name here

Latest Articles