ਫਰਿੱਜ ਵਿਚ ਅਸੀਂ ਖਾਣ ਦੀਆਂ ਨੂੰ ਸਟੋਰ ਕਰਕੇ ਬੇਫਿਕਰ ਹੋ ਜਾਂਦੇ ਹਾਂ ਕਿਉਂਕਿ ਫਰਿੱਜ ਦੇ ਘੱਟ ਤਾਪਮਾਨ ਵਿਚ ਖਾਣ-ਪੀਣ ਦੀਆਂ ਚੀਜ਼ਾਂ ਵਿਚ ਬੈਕਟੀਰੀਆ ਦੇ ਚਾਂਸ ਘੱਟ ਹੋ ਜਾਂਦੇ ਹਨ ਤੇ ਅਸੀਂ ਕਈ ਵਾਰ 2 ਤੋਂ 3 ਦਿਨਾਂ ਤੱਕ ਖਾਣ-ਪੀਣ ਦੀਆਂ ਚੀਜ਼ਾਂ ਨੂੰ ਰੱਖ ਕੇ ਇਸਤੇਮਾਲ ਕਰਦੇ ਰਹਿੰਦੇ ਹਾਂ ਪਰ ਜਾਣਨਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਫਰਿੱਜ ਵਿਚ ਇਨ੍ਹਾਂ 4 ਚੀਜ਼ਾਂ ਨੂੰ 24 ਘੰਟੇ ਤੋਂ ਜ਼ਿਆਦਾ ਰੱਖ ਕੇ ਖਾਂਧੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਛਿੱਲੇ ਹੋਏ ਲੱਸਣ ਦੀਆਂ ਤੁਰੀਆਂ
ਲੱਸਣ ਨੂੰ ਜ਼ਿਆਦਾਤਰ ਘਰਾਂ ਵਿਚ ਛਿੱਲ ਕੇ ਫਰਿੱਜ ਵਿਚ ਸਟੋਰ ਕਰ ਲਿਆ ਜਾਂਦਾ ਹੈ ਤਾਂ ਕਿ ਜਦੋਂ ਲੋੜ ਹੋਵੇ ਤਾਂ ਬਸ ਕੱਢ ਕੇ ਵਰਤ ਲਓ ਪਰ ਜੇਕਰ ਤੁਸੀਂ ਇੰਝ ਹੀ ਟਿਫਨ ਵਿਚ ਲੱਸਣ ਛਿਲ ਕੇ ਰੱਖ ਦਿੰਦੇ ਹੋ ਤਾਂ ਇਸ ਨੂੰ ਸਿਰਫ ਇਕ ਦਿਨ ਹੀ ਵਰਤੋਂ। ਛਿੱਲੇ ਹੋਏ ਲੱਸਣ ਵਿਚ ਬਹੁਤ ਜਲਦੀ ਬੈਕਟੀਰੀਆ ਤੇ ਫੰਗਸ ਪੈ ਜਾਂਦੇ ਹਨ ਜਿਨ੍ਹਾਂ ਨੂੰ ਖਾਣ ਨਾਲ ਸਾਹ ਸਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਕੱਟਿਆ ਹੋਇਆ ਪਿਆਜ਼
ਪਿਆਜ਼ ਨੂੰ ਅਸੀਂ ਜਿਵੇਂ ਹੀ ਛਿਲਦੇ ਹਾਂ ਤਾਂ ਇਹ ਤੇਜ਼ੀ ਨਾਲ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਸੀਂ ਇਸ ਨੂੰ ਫਰਿੱਜ ਵਿਚ ਕੱਟ ਕੇ 24 ਘੰਟੇ ਤੋਂ ਜ਼ਿਆਦਾ ਸਟੋਰ ਕਰਦੇ ਹੋ ਤਾਂ ਇਹ ਸਿਹਤ ਲਈ ਨੁਕਸਾਨਦਾਇਕ ਹੈ। ਕਟੇ ਹੋਏ ਪਿਆਜ਼ ਨੂੰ ਇਕ ਦਿਨ ਤੋਂ ਵੱਧ ਫਰਿੱਜ ਵਿਚ ਰੱਖ ਕੇ ਨਹੀਂ ਖਾਣਾ ਚਾਹੀਦਾ ਕਿਉਂਕਿ ਇਹ ਜਲਦੀ ਤੋਂ ਬੈਕਟੀਰੀਆ ਅਟ੍ਰੈਕਟ ਕਰਦਾ ਹੈ ਜਿਸ ਨਾਲ ਪੇਟ ਵਿਚ ਇੰਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ।
ਕੱਟਿਆ ਹੋਇਆ ਅਦਰਕ
ਅਦਰਕ ਦਾ ਇਕ ਟੁਕੜਾ ਚਾਲੂ ਨਾਲ ਕੱਟਣ ਦੇ ਬਾਅਦ ਉਸ ਨੂੰ ਅਸੀਂ ਸਾਰੇ ਫਰਿੱਜ ਵਿਚ ਸਟੋਰ ਕਰ ਦਿੰਦੇ ਹਾਂ ਪਰ ਕਦੇ ਅਦਰਕ ਦੇ ਕੱਟੇ ਹਿੱਸੇ ਨੂੰ ਧਿਆਨ ਨਾਲ ਦੇਖੋ, ਉਸ ਦੇ ਉਪਰ ਤੁਹਾਨੂੰ ਕਾਲੇ ਰੰਗ ਦਾ ਫੰਗਸ ਬਹੁਤ ਆਸਾਨੀ ਨਾਲ ਦਿਖ ਸਕਦਾ ਹੈ ਜੋ ਸਿਹਤ ਲਈ ਠੀਕ ਨਹੀਂ ਹੈ। ਕਟੇ ਅਦਰਕ ਨੂੰ ਧੁੱਪ ਵਿਚ ਸੁਕਾ ਕੇ ਫਿਰ ਸਟੋਰ ਕਰੋ।
ਪਕੇ ਹੋਏ ਚਾਵਲ
ਪਕੇ ਚਾਵਲਾਂ ਨੂੰ ਫਰਿੱਜ ਵਿਚ ਸਟੋਰ ਕਰਕੇ ਖਾਣਾ ਠੀਕ ਹੈ ਪਰ ਇਹ ਚਾਵਲ ਇਕ ਦਿਨ ਤੋਂ ਜ਼ਿਆਦਾ ਪੁਰਾਣੇ ਨਹੀਂ ਹੋਣੇ ਚਾਹੀਦੇ। ਅਜਿਹੇ ਚਾਵਲ ਸਰੀਰ ਵਿਚ ਮਾਈਕ੍ਰੋ ਟਾਕਸਿੰਸ ਵਧਾਉਂਦੇ ਹਨ ਤੇ ਸਿਹਤ ਲਈ ਵੀ ਠੀਕ ਨਹੀਂ ਹਨ।
ਕੱਟਿਆ ਹੋਇਆ ਤਰਬੂਜ਼ ਜਾਂ ਫਲ
ਤਰਬੂਜ਼ ਨੂੰ ਉਂਝ ਤਾਂ ਕੱਟ ਕੇ ਕਦੇ ਨਹੀਂ ਛੱਡਣਾ ਚਾਹੀਦਾ ਪਰ ਫਰਿੱਜ ਵਿਚ ਰੱਖ ਵੀ ਰਹੇ ਹੋ ਤਾਂ 24 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਰੱਖ ਕੇ ਬਿਲਕੁਲ ਨਾ ਖਾਓ। ਇਥੋਂ ਤੱਕ ਕਿ ਕਟੇ ਹੋਏ ਕਿਸੇ ਵੀ ਫਲ ਨੂੰ ਫਰਿੱਜ ਵਿਚ ਰੱਖ ਕੇ 24 ਘੰਟੇ ਬਾਅਦ ਨਹੀਂ ਖਾਣਾ ਚਾਹੀਦਾ।