ਸਰਦੀਆਂ ਖਤਮ ਹੋਣ ਦੇ ਕਿਨਾਰੇ ਹਨ ਤੇ ਗਰਮੀ ਦਸਤਕ ਦੇ ਰਹੀ ਹੈ। ਹੋਲੀਤੋਂ ਪਹਿਲਾਂ ਦਿਨ ਵਿਚ ਗਰਮੀ ਤੇ ਰਾਤ ਵਿਚ ਠੰਡ ਮਹਿਸੂਸ ਹੋ ਰਹੀ ਹੈ। ਇਸ ਬਦਲਦੇ ਮੌਸਮ ਵਿਚ ਜ਼ਿਆਦਾਤਰ ਲੋਕ ਸਿਹਤ ਨੂੰ ਲੈ ਕੇ ਲਾਪ੍ਰਵਾਹੀ ਕਰਦੇ ਹਨ ਜਿਸ ਕਰਕੇ ਸਰਦੀ-ਜ਼ੁਕਾਮ, ਖਾਂਸੀ, ਬੁਖਾਰ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ।ਅਜਿਹੇ ਵਿਚ ਸਾਵਧਾਨੀ ਵਰਤਣ ਦੀ ਲੋੜ ਹੈ। ਜੇਕਰ ਇਸ ਬਦਦੇ ਮੌਸਮ ਵਿਚ ਹੈਲਦੀ ਰਹਿਣਾ ਚਾਹੁੰਦੇ ਹੋ ਤਾਂ ਕੁਝ ਘਰੇਲੂ ਉਪਾਅ ਅਪਨਾ ਸਕਦੇ ਹੋ।

ਡਾਇਟ ਦਾ ਰੱਖੋ ਧਿਆਨ
ਮੌਸਮ ਵਿਚ ਬਦਲਾਅ ਸਰੀਰ ਵਿਚ ਗਰਮੀ ਵਧਾਉਂਦਾ ਹੈ। ਇਸ ਸਮੇਂ ਵਾਤਾਵਰਣ ਵਿਚ ਨਮੀ ਬਣੀ ਰਹਿੰਦੀ ਹੈ। ਅਜਿਹੇ ਵਿਚ ਸਿਹਤ ਨੂੰ ਲੈ ਕੇ ਅਲਰਟ ਰਹਿਣ ਦੀ ਲੋੜ ਹੈ। ਖਾਸ ਤੌਰ ‘ਤੇ ਬੱਚਿਆਂਤੇ ਬਜ਼ੁਰਗਾਂ ਨੂੰ ਕਿਉਂਕਿ ਇਸ ਮੌਸਮ ਵਿਚ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਦੀ ਸਿਹਤ ‘ਤੇ ਪੈਂਦਾ ਹੈ। ਜੇਕਰ ਗਲੇ ਵਿਚ ਖਰਾਸ਼, ਬੁਖਾਰ ਜਾਂ ਸਰੀਰਕ ਸਮੱਸਿਆਵਾਂ ਹਨ ਤਾਂ ਡਾਕਟਰ ਦੀ ਸਲਾਹ ਲਓ। ਨਾਲ ਹੀ ਬੀਮਾਰੀਆਂ ਤੋਂ ਬਚਣ ਲਈ ਪੌਸ਼ਟਿਕ ਖਾਣਾ ਖਾਓ। ਹਰਬਲ ਚਾਹ ਨੂੰ ਆਪਣੀ ਰੁਟੀਨ ਵਿਚ ਸ਼ਾਮਲ ਕਰੋ। ਤੁਲਸੀ ਦੀਆਂ ਪੱਤੀਆਂ ਤੇ ਅਦਰਕ ਨਾਲ ਬਣੀ ਹਰਬਲ ਟੀਮ ਸਿਹਤ ਲਈ ਫਾਇਦੇਮੰਦ ਹੈ।
ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ
ਬਦਲਦੇ ਮੌਸਮ ਵਿਚ ਖੁਦ ਨੂੰ ਫਿਟ ਰੱਖਣ ਲਈ ਦਿਨ ਵਿਚ ਘੱਟੋ-ਘੱਟ 7-8 ਗਿਲਾਸ ਪਾਣੀ ਪੀਓ। ਕੁਝ ਲੋਕ ਤਾਂ ਦਿਨ ਵਿਚ ਕਈ-ਕਈ ਘੰਟੇ ਪਾਣੀ ਹੀ ਨਹੀਂ ਪੀਂਦੇ ਜਿਸ ਕਰਕੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਸਰੀਰ ਨੂੰ ਇਸ ਤੋਂ ਬਚਾਉਣ ਤੇ ਟਾਕਸਿਕ ਪਦਾਰਥਾਂ ਨੂੰ ਬਾਹਰ ਕੱਢਣ ਲਈ ਬਹੁਤ ਸਾਰਾ ਪਾਣੀ ਪੀਓ। ਪਾਣੀ ਪਾਚਣ ਵਿਚ ਮਦਦ ਕਰਨ ਦੇ ਨਾਲ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਵਿਚ ਰੱਖਦਾ ਹੈ।
ਯੋਗ-ਮੈਡੀਟੇਸ਼ਨ ਕਰੋ
ਜਦੋਂ ਮੌਸਮ ਬਦਲਦਾ ਹੈ ਤਾਂ ਕਈ ਬੀਮਾਰੀਆਂ ਵੀ ਆਉਂਦੀਆਂ ਹਨ। ਇਸ ਦੌਰਾਨ ਸਰੀਰ ਨੂੰ ਸਿਹਤਮੰਦ ਰੱਖਣ ਲਈ ਰੈਗੂਲਰ ਯੋਗ ਕਰਨਾ ਚਾਹੀਦਾ ਹੈ। ਮੈਡੀਟੇਸ਼ਨ ਨੂੰ ਰੁਟੀਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਨਾਲ ਖਾਂਸੀ, ਲੰਗਸ ਇੰਫੈਕਸ਼ਨ ਵਰਗੀਆਂ ਸਮੱਸਿਆਵਾਂ ਦੂਰ ਹੀ ਰਹਿੰਦੀਆਂ ਹਨ। ਇਸ ਤੋਂ ਇਲਾਵਾ ਜੇਕਰ ਸਰੀਰ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਮਹਿਸੂਸ ਹੋਵੇ ਤਾਂ ਬਿਨਾਂ ਦੇਰ ਡਾਕਟਰ ਨੂੰ ਦਿਖਾਓ। ਉਨ੍ਹਾਂ ਦੇ ਦੱਸੇ ਖਾਣ-ਪੀਣ ਤੇ ਦਵਾਈਆਂ ਨੂ ਫਾਲੋ ਕਰੋ।