Join
Thursday, March 12, 2026
Thursday, March 12, 2026

ਸੰਤ ਸੀਚੇਵਾਲ ਵੱਲੋਂ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਦੁਬਈ-2 ਨੂੰ ਅਸ਼ੀਰਵਾਦ

ਜਲੰਧਰ, (ਕਰਮਵੀਰ ਸਿੰਘ)-

ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 37ਵੀਂ ਸਾਲਾਨਾ ਬਰਸੀ ਸਮਾਗਮ ਮੌਕੇ ਕਰਵਾਏ ਗਏ ਕਵੀ ਦਰਬਾਰ ਪ੍ਰੋਗਰਾਮ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਵਾਤਾਵਰਨ ਸੱਭਿਆਚਾਰ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਦੁਬਈ-2 ਦਾ ਪੋਸਟਰ ਰਿਲੀਜ਼ ਕੀਤਾ ਗਿਆ। ਜਾਣਕਾਰੀ ਅਨੁਸਾਰ ਇਹ ਟਰੈਕ ਯੂ-ਟਿਊਬ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਚੁੱਕਾ ਹੈ। ਇਸ ਟਰੈਕ ਦੀ ਸ਼ੂਟਿੰਗ ਦੁਬਈ ਦੇ ਵੱਖ ਵੱਖ ਸ਼ਹਿਰਾਂ ਵਿੱਚ ਕੀਤੀ ਗਈ ਅਤੇ ਇਸ ਟਰੈਕ ਨੂੰ ਬਲਵੀਰ ਸ਼ੇਰਪੁਰੀ ਨੇ ਬਹੁਤ ਵਧੀਆ ਅਤੇ ਬੁਲੰਦ ਆਵਾਜ਼ ਵਿੱਚ ਗਾਇਆ ਹੈ। ਇਸ ਟਰੈਕ ਨੂੰ ਗੀਤਕਾਰ ਜੱਸਾ ਲੋਹੀਆਂ ਖਾਸ ਵਾਲਾ ਨੇ ਬਾ-ਕਮਾਲ ਲਿਖਿਆ ਅਤੇ ਸੰਗੀਤ ਨਾਲ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਸ਼ੰਗਾਰਿਆ ਹੈ। ਵੀਡੀਓ ਐਡੀਟਰ ਡਰੈਕਟਰ ਕੁਲਦੀਪ ਸਿੰਘ ਸ਼ਾਹਕੋਟ ਵੱਲੋਂ ਬਹੁਤ ਹੀ ਖੂਬਸੂਰਤ ਤਿਆਰ ਕੀਤਾ ਹੈ । ਇਸ ਮੌਕੇ ਸੰਤ ਸੁਖਜੀਤ ਸਿੰਘ, ਮੋਤਾ ਸਿੰਘ ਸਰਾਏ ਪੰਜਾਬੀ ਸੱਥ ਯੂ.ਕੇ, ਪ੍ਰੋਫੈਸਰ ਕੁਲਵਿੰਦਰ ਸਿੰਘ ਸਰਾਏ, ਡਾ ਰਾਮ ਮੂਰਤੀ, ਮੈਡਮ ਬਲਜੀਤ ਕੌਰ ਵਿਰਕ, ਬਲਵਿੰਦਰ ਸਿੰਘ ਡੀ.ਪੀ ਸ਼ਾਹਕੋਟ, ਦਇਆ ਸਿੰਘ ਸੀਚੇਵਾਲ, ਹਜ਼ਾਰਾ ਸਿੰਘ ਗਿੱਲ ਅਤੇ ਹੋਰ ਵੀ ਸੰਗਤਾਂ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles