Join
Thursday, March 12, 2026
Thursday, March 12, 2026

ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰ ਵਿਖੇ ਸਕੂਲ ਦੀ ਚਾਰ-ਦੀਵਾਰੀ ਦਾ ਉਦਘਾਟਨ ਕੀਤਾ।

ਜਲੰਧਰ (ਕਰਮਵੀਰ ਸਿੰਘ )-

ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹਰੀਪੁਰ ਵਿਖੇ ਸਕੂਲ ਦੀ ਚਾਰ-ਦੀਵਾਰੀ ਦੀ ਕੰਧ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਰਾਜ ਕੁਮਾਰ ਵੱਲੋਂ ਆਏ ਹੋਏ ਮਹਿਮਾਨਾ ਅਤੇ ਵਿਦਿਆਰਥੀ ਦੇ ਮਾਪਿਆਂ ਦਾ ਸਕੂਲ ਵਿਖੇ ਪਹੁੰਚਣ ਤੇ ਸਵਾਗਤ ਕੀਤਾ। ਇਸ ਮੌਕੇ ਸਰਪੰਚ ਡਾਕਟਰ ਨਿਰਮਲ ਕੌਲ ਨੇ ਕਿਹਾ ਸਿੱਖਿਆ ਹੀ ਸਾਡੇ ਜੀਵਨ ਦਾ ਅਸਲ ਆਧਾਰ ਹੈ, ਜਿਸ ਰਾਹੀਂ ਬੇਰੁਜ਼ਗਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਸਿੱਖਿਆ ਨਾਲ ਹੀ ਹਰ ਵਿਅਕਤੀ ਵਧੀਆ ਜੀਵਨ ਬਤੀਤ ਕਰ ਸਕਦਾ ਹੈ। ਉਨ੍ਹਾ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਬਹੁਤ ਉਪਰਾਲੇ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਹਰੇਕ ਬੱਚੇ ਨੂੰ ਸੰਪੂਰਨ ਸਿੱਖਿਆ ਪ੍ਰਾਪਤ ਹੋ ਸਕੇ। ਅਖੀਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ, ਸਮੂਹ ਗ੍ਰਾਮ ਪੰਚਾਇਤ ਅਤੇ ਟੀਚਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪ ਆਗੂ ਜੀਤ ਲਾਲ ਭੱਟੀ, ਸਰਪੰਚ ਅਸ਼ੋਕ ਕੁਮਾਰ ਪ੍ਰਧਾਨ ਦੁਆਬਾ ਪੰਚ ਸਰਪੰਚ ਯੂਨੀਅਨ ਆਦਮਪੁਰ, ਹਰਿੰਦਰ ਸਿੰਘ, ਪੰਚ ਸੁਰਿੰਦਰ ਸਿੰਘ, ਪੰਚ ਦਲਜੀਤ ਸਿੰਘ, ਪੰਚ ਨਰਿੰਦਰਪਾਲ, ਪੰਚ ਜੋਤੀ, ਪੰਚ ਗੁਰਪ੍ਰੀਤ ਕੌਰ, ਪੰਚ ਭੁਪਿੰਦਰ ਸਿੰਘ, ਪੰਚ ਜਗੀਰ ਕੌਰ, ਜਗਜੀਤ ਸਿੰਘ ਜੱਗੀ, ਰਣਵੀਰ ਸਿੰਘ ਸੇਠੀ ਪ੍ਰਧਾਨ ਨੌਜਵਾਨ ਸਭਾ ਹਰੀਪੁਰ, ਕਰਨਜੀਤ ਸਿੰਘ, ਬਲਵੀਰ ਮਹਿਮੀ, ਜਸਵਿੰਦਰ ਸਿੰਘ, ਦਲਜੀਤ ਸਿੰਘ ਜੀਤਾ, ਮੈਂਡਮ ਹਰਮਿੰਦਰ ਕੌਰ, ਮੈਡਮ ਸਵਦੇਸ਼, ਮੈਡਮ ਰੀਤੂ, ਸਮੂਹ ਸਕੂਲ ਸਟਾਫ ਅਤੇ ਸਕੂਲੀ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles