ਸੰਗਤਾਂ ਪਰਮੇਸ਼ਵਰ ਦੇ ਨਾਮ ਨਾਲ ਜੁੜਕੇ ਆਪਣਾ ਜੀਵਨ ਸਫਲ ਕਰਨ – ਬਾਬਾ ਪ੍ਰਤਾਪ ਦਾਸ ਜੀ
ਨਵਾਂਸ਼ਹਿਰ /ਕਾਠਗੜ੍ਹ 21 ਮਈ (ਜਤਿੰਦਰਪਾਲ ਸਿੰਘ ਕਲੇਰ)
ਕਾਠਗੜ੍ਹ ਦੇ ਨੇੜੇ ਦੇ ਪਿੰਡ ਮੋਹਣ ਮਾਜਰਾ ਦੇ ਜੰਗਲ ਵਿੱਚ ਬਣੇ ਮਹਾਰਾਜ ਸ੍ਰੀ ਚੰਦਰ ਜੀ ਅਤੇ ਮਹਾਰਜ ਬ੍ਰਹਮਚਾਰੀ ਦੇ ਸਥਾਨ ਤੇ ਸਵਰਗੀ ਬਾਬਾ ਵਰਖਾ ਦਾਸ ਉਦਾਸੀਨ ਵੱਲੋਂ ਚਲਾਈ ਗਈ ਪ੍ਰਪੰਰਾ ਅਨੁਸਾਰ ਸਮੂਹ ਇਲਾਕੇ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਇਸ ਤੋਂ ਉਪਰੰਤ ਬਾਬਾ ਹਰਜਿੰਦਰ ਸਿੰਘ ਖੰਡੂਪੁਰ ਵਾਲਿਆਂ ਦੇ ਰਾਗੂ ਜਥੇ ਨੇ ਗੁਰਬਾਣੀ ਕੀਰਤਨ ਕਰਦਿਆ ਬਾਬਾ ਸ੍ਰੀ ਚੰਦ ਜੀ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ | ਇਸ ਮੌਕੇ ਤੇ ਦੇਸ਼ ਵਿਦੇਸ਼ ਤੋ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ ਅਤੇ ਮਹਾਪੁਰਸ਼ਾਂ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਕੀਤਾ | ਇਸ ਮੌਕੇ ਉੱਤਰ ਪ੍ਰਦੇਸ਼ ਤੋਂ ਸਵਰਗੀ ਬਾਬਾ ਵਰਖਾ ਦਾਸ ਦੀ ਮਾਤਾ ਤੇ ਭੈਣ ਨੇ ਵੀ ਸ਼ਿਰਕਤ ਕੀਤੀ ਅਤੇ ਹਾਜ਼ਰੀ ਲਵਾਈ | ਇਸ ਮੌਕੇ ਸੰਤ ਮਹਾਪੁਰਸ਼ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਸੁਆਮੀ ਦਿਆਲ ਦਾਸ ਜੀ ਡੇਰਾ ਬੌੜੀ ਸਾਹਿਬ ਵਾਲੇ ਸਹਿਤ ਵੱਡੀ ਗਿਣਤੀ ਵਿੱਚ ਸਾਧੂ ਮੰਡਲੀਆਂ ਸ਼ਾਮਿਲ ਹੋਈਆ | ਇਸ ਮੌਕੇ ਤੇ ਮਹਿਤਪੁਰ ਉਲਦਣੀ ਦੇ ਦਲਜੀਤ ਸਿੰਘ ਯੂਐਸਏ ਵਾਲਿਆ ਅਤੇ ਪਿੰਡ ਦੀ ਸੰਗਤਾਂ ਵੱਲੋਂ ਬਾਬਾ ਜੀ ਦਾ 108 ਫੁੱਟ ਉੱਚਾ ਨਿਸ਼ਾਨ ਸਾਹਿਬ (ਧੱਜ ) ਨਵਾ ਸੁਸ਼ੋਭਿਤ ਕੀਤਾ ਗਿਆ | ਇਸ ਮੌਕੇ ਸੰਗਤਾ ਵਿੱਚ ਗਿਆਨੀ ਪਰਵਿੰਦਰ ਸਿੰਘ ਕਾਹਲੋਂ , ਗੁਰਚਰਨ ਸਿੰਘ ਚੌਹਾਨ ਸਾਬਕਾ ਸਰਕੂਲੇਸ਼ਨ ਮੈਨੇਜਰ ਚੜਦੀਕਲਾਂ ਪਟਿਆਲਾ, ਧਰਮਪਾਲ ਨਿੱਘੀ, ਕਾਕਾ ਚੌਧਰੀ ਨਿੱਘੀ, ਚੌਧਰੀ ਦੁਰਗਾਦਾਸ, ਗਿਆਨੀ ਮੋਹਣ ਮਾਜਰਾ, ਗੁਰਸ਼ਕਤੀ ਬਾਗੜੀ, ਠੇਕੇਦਾਰ ਦੁਰਗਾ ਦਾਸ ਬਾਗੜੀ, ਇੰਦਰਜੀਤ, ਮਦਨ ਲਾਲ ਵਪਾਰੀ ਚਾਹਲਾ, ਜਰਨੈਲਿ ਸੰਘ, ਪ੍ਰੀਤਮ ਸਿੰਘ, ਕੇਸਰ ਸਿੰਘ, ਹਰਿੰਦਰ ਸਿੰਘ ਚੌਹਾਨ, ਡਾ ਸੁੱਚਾ ਸਿੰਘ, ਨਰੇਸ਼ ਕੁਮਾਰ, ਜਸਵੀਰਸਿੰਘ ਕਾਲੂ, ਆਦਿ ਸੰਗਤਾ ਮੌਜੂਦ ਰਹੀਆ | ਇਸ ਮੌਕੇ ਮੌਜੂਦਾ ਗਦੀਨਸ਼ੀਨ ਬਾਬਾ ਪ੍ਰਤਾਪ ਦਾਸ ਜੀ ਵੱਲੋਂ ਮਹਾਪੁਰਸ਼ਾ ਅਤੇ ਸੱਚਖੰਡ ਵਾਸੀ ਬਾਬਾ ਹਰਨਾਮ ਸਿੰਘ ਚੌਹਾਨ ਦੇ ਪਰਿਵਾਰਕ ਮੈਬਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਦਿਨ ਰਾਤ ਗੁਰੂ ਦੇ ਅਟੁੱਟ ਲੰਗਰ ਵਰਤਾਏ ਗਏ |
ਕੈਪਸ਼ਨ ਪਿੰਡ ਮੋਹਣਮਾਜਰਾ ਦੇ ਜੰਗਲ ਵਿੱਚ ਸਥਿਤ ਬਾਬਾ ਸ੍ਰੀ ਚੰਦ ਜੀ ਦੇ ਸਥਾਨ ਤੇ ਕਰਵਾਏ ਗਏ ਧਾਰਮਿਕ ਸਮਾਗਮ ਦਾ ਦਿ੍ਸ਼ ਤੇ ਹਾਜਰ ਸੰਗਤਾਂ |


