ਬਲਾਚੌਰ 21 ਮਈ ( ਜਤਿੰਦਰ ਪਾਲ ਸਿੰਘ ਕਲੇਰ )
ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ 295 ਬਲਾਕ ਬਲਾਚੌਰ ਦੀ ਮਾਸਕ ਮੀਟਿੰਗ ਡਾਕਟਰ ਤਜਿੰਦਰ ਸਿੰਘ ਜੋਤ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ ਬਾਰੇ ਡਾਕਟਰ ਗਿਆਨ ਸਿੰਘ ਮੰਡੇਰ ਜਨਰਲ ਸਕੱਤਰ ਨੇ ਪੜ੍ਹ ਕੇ ਸੁਣਾਈਆਂ। ਮੌਕੇ ਤੇ ਸੂਬਾ ਉਪ ਪ੍ਰਧਾਨ ਡਾਕਟਰ ਦਿਲਦਾਰ ਸਿੰਘ ਚਾਹਲ ਸ਼ਾਮਿਲ ਹੋਏ। ਉਹ। ਉਨ੍ਹਾਂ ਬੋਲਦੇ ਹਾਂ ਕਿਹਾ ਕਿ ਪਿਛਲੇ ਦਿਨੀਂ ਹਲਕਾ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਜ਼ ਤੇ ਪਰਚੇ ਦਰਜ ਕਰਨ ਬਾਰੇ ਸੀ, ਐਮ, ਓ ਨੂੰ ਹੁਕਮ ਜਾਰੀ ਕੀਤੇ ਸਨ। ਪੰਜਾਬ ਦੇ ਮੈਡੀਕਲ ਪ੍ਰੈਕਟੀਸ਼ਨਰਜ਼ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰੈਕਟੀਸ਼ਨਾ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਵਾਅਦੇ ਪ੍ਰੈਕਟੀਸ਼ਨਰਜ਼ ਨਾਲ ਕਰਕੇ ਸੱਤਾ ਵਿੱਚ ਆਏ ਸੀ। ਇਹਨਾਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਜੇਕਰ ਪੰਜਾਬ ਸਰਕਾਰ ਨੇ ਪ੍ਰੈਕਟੀਸ਼ਨਰਜ਼ ਦੀ ਰਜਿਸਟਰੇਸ਼ਨ ਦਾ ਪ੍ਰਬੰਧ ਨਹੀਂ ਕੀਤਾ ਤਾਂ ਸੰਘਰਸ਼ ਜਾਰੀ ਰਹੇਗਾ।
ਮੌਕੇ ਤੇ ਲਿਵਾਸਾ ਹੋਸਪਿਟਲ ਨਵਾਂ ਸ਼ਹਿਰ ਤੋਂ ਡਾਕਟਰ ਅਮਨਿੰਦਰ ਕੌਰ ਐਮ ਡੀ ਇੰਟਰਨਲ ਮੈਡੀਸਿਨ,ਡੀ ਐਮ ਨੈਫਰੋਲੋਜੀ ਨੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ। ਬਲੱਡ ਪ੍ਰੈਸ਼ਰ ਹਾਈ ਹੋਣ ਦੇ ਕਾਰਨਾਂ ਬਾਰੇ ਵਿਸਥਾਰ ਪੂਰਵਕ ਦੱਸਿਆ ਕਿਉਂਕਿ ਭਾਰਤ ਵਿੱਚ 1000 ਮੌਤਾਂ ਪਿੱਛੇ 160 ਮੌਤਾਂ ਬਲੱਡ ਪ੍ਰੈਸ਼ਰ ਜਿਆਦਾ ਹੋਣ ਨਾਲ ਹੁੰਦੀਆਂ ਹਨ।
ਉਨ੍ਹਾਂ ਨੇ ਦੱਸਿਆ ਕਿ ਸਾਨੂੰ ਬੀ.ਪੀ ਨਿਯਮਿਤ ਤੌਰ ‘ਤੇ ਚੈੱਕ ਕਰਾਉਂਦੇ ਰਹਿਣਾ ਚਾਹੀਦਾ ਹੈ। ਮਿੱਠੀਆਂ, ਤਲੀਆਂ ਚੀਜ਼ਾਂ, ਸਿਗਰਟ, ਸ਼ਰਾਬ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ। ਬੀ.ਪੀ ਘੱਟ ਕਰਨ ਲਈ ਆਪਣਾ ਭਾਰ ਘਟਾਉਣਾ ਚਾਹੀਦਾ ਹੈ ਤੇ ਲੂਣ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਬੀ.ਪੀ ਵੱਧਣ ਦੀ ਦਵਾਈ ਡਾ ਦੀ ਸਲਾਹ ਨਾਲ ਸ਼ੁਰੂ ਕਰਨੀ ਅਤੇ ਬਦਲਣੀ ਚਾਹੀਦੀ ਹੈ। ਸਿਹਤਮੰਦ ਜ਼ਿੰਦਗੀ ਬਣਾਈ ਰੱਖਣ ਲਈ ਕਸਰਤ ਤੇ ਸੰਤੁਲਿਤ ਖੁਰਾਕ ਜ਼ਰੂਰੀ ਹੈ ਮੌਕੇ ਤੇ ਹਾਜ਼ਰ ਹੋਏ ਡਾ ਮਨੋਹਰ ਲਾਲ ਚੇਅਰਮੈਨ
ਡਾ ਸਰਬਜੀਤ ਸਿੰਘ ਮੰਡਿਆਣੀ ਸੀਨੀ ਵਾਇਸ ਪ੍ਰਧਾਨ,ਡਾ ਪਿੰਕਾ ਵਾਇਸ ਪ੍ਰਧਾਨ, ਡਾ ਬਲਦੇਵ ਸਿੰਘ ਸਲਾਹਕਾਰ,ਡਾ ਸੁੱਚਾ ਸਿੰਘ ਸਲਾਹਕਾਰ, ਡਾ ਮਨਮੋਹਨ ਸਿੰਘ ਡਾ ਹਰਜਿੰਦਰ ਸਿੰਘ ਕੈਸ਼ੀਅਰ, ਡਾ ਗੁਰਪ੍ਰੀਤ, ਡਾ ਸੁਭਾਸ਼, ਡਾ ਬਹਾਦਰ ਸਿੰਘ, ਡਾ ਜਸਵੀਰ ਸਿੰਘ, ਡਾ ਅੰਗਰੇਜ਼ ਸਿੰਘ, ਡਾਕਟਰ ਨਰੇਸ਼ ਸਾਬਕਾ ਸਰਪੰਚ ਡਾ ਅਮਰੀਕ, ਡਾ ਪ੍ਰੇਮ ਸਿੰਘ, ਡਾ ਹਰਪ੍ਰੀਤ, ਡਾ ਜਤਿੰਦਰ, ਡਾ ਭੁਪਿੰਦਰ, ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਹੋਏ


