
ਜਲੰਧਰ, (ਕਰਮਵੀਰ ਸਿੰਘ)
ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਜ਼ਿਲਾ ਜਲੰਧਰ ਦੇ ਹਰਮਨ ਪਿਆਰੇ ਨੇਤਾ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਸੰਸਦੀ ਸਕੱਤਰ ਪੰਜਾਬ ਪਵਨ ਕੁਮਾਰ ਟੀਨੂੰ ਨੂੰ “ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪੰਜਾਬ” ਦਾ ਚੈਅਰਮੈਨ ਬਣਨ ਤੇ ਵੱਖ-ਵੱਖ ਆਗੂਆਂ ਵੱਲੋਂ ਵਧਾਈ ਦਿੱਤੀ ਗਈ। ਆਗੂਆਂ ਨੇ ਕਿਹਾ ਕਿ ਪਵਨ ਕੁਮਾਰ ਟੀਨੂ ਇੱਕ ਅਜਿਹਾ ਲੀਡਰ ਹੈ ਜੋ ਹਰ ਇੱਕ ਦੇ ਦੁੱਖ ਸੁੱਖ ਵਿੱਚ ਉਹਨਾਂ ਨਾਲ ਖੜ੍ਹ ਜਾਂਦਾ ਹੈ ਅਤੇ ਸਾਰਿਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਸਮਝਦਾ ਹੈ ਇਹੋ ਜਿਹੇ ਲੀਡਰ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ ਜਿਉਂ ਹੀ ਪਵਨ ਕੁਮਾਰ ਟੀਨੂ ਨੂੰ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਪੰਜਾਬ” ਦਾ ਚੈਅਰਮੈਨ ਲੱਗਣ ਨਾਲ ਪੂਰੇ ਆਦਮਪੁਰ ਹਲਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹਲਕੇ ਦੇ ਕਈ ਹੋਰ ਸੀਨੀਅਰ ਆਗੂਆਂ ਵੱਲੋਂ ਵੀ ਪਵਨ ਕੁਮਾਰ ਟੀਨੂ ਨੂੰ ਇਸ ਮੌਕੇ ਵਧਾਈ ਦਿੱਤੀ ਗਈ। ਇਸ ਮੌਕੇ ਚੇਅਰਮੈਨ ਪਵਨ ਕੁਮਾਰ ਟੀਨੂ ਵਧਾਈ ਦੇਣ ਅਮਨਦੀਪ ਸਿੰਘ ਬਿੱਟਾ, ਪ੍ਰਭਦਿਆਲ ਰਾਮਪੁਰ, ਹਰਕੀਤ ਸਿੰਘ ਨਿੱਜਰ, ਦਵਿੰਦਰ ਸਿੰਘ ਨੰਬਰਦਾਰ, ਲਖਵੀਰ ਸਿੰਘ ਸਾਬਕਾ ਸਰਪੰਚ ਸਾਰੋਬਾਦ, ਸੁਖਵੀਰ ਸਿੰਘ ਨੰਬਰਦਾਰ, ਡਾਕਟਰ ਨਿਰਮਲ ਸਰਪੰਚ ਪਿੰਡ ਹਰੀਪੁਰ, ਕਨੂੰ ਬਾਂਸਲ ਕੌਂਸਲਰ, ਅਕਾਸ਼ਦੀਪ ਆਸੂ, ਦਵਿੰਦਰ ਬਾਂਸਲ ਡੀ.ਸੀ, ਜਗਜੀਤ ਜੱਗੀ, ਅਨੂਪ ਸਿੰਘ ਨੁਪੀ, ਧਰਮਪਾਲ, ਰਣਵੀਰ ਸਿੰਘ ਸੇਠੀ, ਮੋਹਨ ਲਾਲ, ਸੁਖਜੋਤ ਸਿੰਘ ਭੇਲਾ, ਸੁਖਵਿੰਦਰ ਸਿੰਘ, ਮਨਪ੍ਰੀਤ ਸਿੰਘ ਨਰੰਗਪੁਰ, ਅਮਨਦੀਪ ਸਿੰਘ ਭੇਲਾ, ਰਾਜਕੁਮਾਰ, ਸੁਰਿੰਦਰ ਸਿੰਘ ਪੰਚ, ਚਰਨਜੀਤ ਸ਼ੇਰੀ, ਅਨਮੋਲ ਅਵਤਾਰ ਸਿੰਘ, ਲੱਕੀ ਦਾਦਰਾ ਅਤੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ।




