ਨਵਾਂਸ਼ਹਿਰ 20 ਮਈ (ਜਤਿੰਦਰਪਾਲ ਸਿੰਘ ਕਲੇਰ )
ਕਾਂਗਰਸ ਦੇ ਸੀਨੀਅਰ ਆਗੂ ਅਤੇ ਬਲਾਕ ਸੰਮਤੀ ਮੈਂਬਰ ਵਿੱਕੀ ਚੋਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੱਤਾ ‘ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਆਪਣੇ ਪੰਜਾਬ ਦੇ ਵਲੰਟੀਅਰਾਂ ਨੂੰ ਅਹੁਦਿਆਂ ‘ਤੇ ਨਿਵਾਜਣ ਦੀ ਗੱਲ ਕਰਦੇ ਸਨ ਪਰ ਹੁਣ ਗੈਰ ਪੰਜਾਬੀ ਅਤੇ ਬਾਹਰੀਆਂ ਨੂੰ ਪੰਜਾਬ ਦੇ ਸਿਰ ‘ਤੇ ਲਿਆ ਕੇ ਬਿਠਾ ਦਿੱਤਾ ਗਿਆ ਹੈ ਜੋ ਸਿੱਧੀ ਪੰਜਾਬੀਆਂ ਵਲੋਂ ਇਕੱਠੇ ਕੀਤੇ ਖ਼ਜ਼ਾਨੇ ਦੀ ਲੁੱਟ ਵੀ ਹੈ ਅਤੇ ਆਮ ਆਦਮੀ ਪਾਰਟੀ ਵਲੋਂ ਲਗਾਏ ਬਦਲਾਅ ਦੇ ਨਾਅਰੇ ਨੂੰ ਬੇਨਕਾਬ ਵੀ ਕਰਦੀ ਹੈ। ਵਿੱਕੀ ਚੋਧਰੀ ਨੇ ਕਿਹਾ ਕਿ ਸਾਰਾ ਪੰਜਾਬ ਦੇਖ ਰਿਹਾ ਹੈ ਕਿ ਆਮ ਆਦਮੀ ਪਾਰਟੀ ਸੂਬੇ ‘ਚ ਕਿਹੋ ਜਿਹਾ ਬਦਲਾਅ ਲੈ ਕੇ ਆਈ ਹੈ।ਪਰ ਪੰਜਾਬ ਦੇ ਦੇ ਵੋਟਰ ਜਿਹਨਾਂ ਨੇ ਬਦਲਾਅ ਦੇ ਨਾ ਤੇ ਵੋਟਾਂ ਪਾਈਆਂ ਸਨ। ਉਹ ਸਿਰਫ ਬਦਲਾਅ ਲੱਭ ਰਹੇ ਹਨ।


