ਨਵਾਂਸ਼ਹਿਰ 20 ਮਈ (ਜਤਿੰਦਰਪਾਲ ਸਿੰਘ ਕਲੇਰ )
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਅੱਠਵੀਂ, ਦਸਵੀਂ, ਬਾਰ੍ਹਵੀਂ ਜਮਾਤਾਂ ਦਾ ਨਤੀਜਾ 100 ਫ਼ੀਸਦੀ ਰਿਹਾ। ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਬਾਰਵੀਂ ਜਮਾਤ ਦੇ
ਆਰਟਸ ਸਟ੍ਰੀਮ ਵਿਚ ਨਵਜੋਤ ਕੌਰ 85.6% ( ਪਹਿਲਾਂ ਸਥਾਨ )
ਅੰਜਲੀ 83.4 % (ਦੂਜਾ ਸਥਾਨ) ਮਨੀਸ਼ਾ ਬੰਗੜ 82.6% (ਤੀਜਾ ਸਥਾਨ) ਕਾਮਰਸ ਸਟ੍ਰੀਮ:-
ਖੁਸ਼ੀ ਕੁਮਾਰੀ 89.4% ( ਪਹਿਲਾਂ ਸਥਾਨ ) ਰਣਦੀਪ ਸਿੰਘ 83.2% (ਦੂਜਾ ਸਥਾਨ) ਹੇਤਨ ਬੰਗੜ 83% (ਤੀਜਾ ਸਥਾਨ) ਦਸਵੀਂ ਜਮਾਤ: ਕੁਨੀਕਾ 94.3% ਸੁਗੰਧੀ 89.6% ਸੁਖਮਨੀ 86.1%ਅੱਠਵੀਂ ਜਮਾਤ:-ਈਸ਼ਾਨ ਭਾਟੀਆ 94.67%ਨੈਤਿਕ 93.83% ਰਸ਼ਮੀ 87.33% ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਤੇ ਸਟਾਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਜਮਾਤਾਂ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ ਨਾਲ ਪਾਸ ਹੋਏ ਹਨ। ਉਨ੍ਹਾਂ ਨੇ ਸਾਰੇ ਮਾਤਾ ਪਿਤਾ ਨੂੰ ਬਹੁਤ ਬਹੁਤ ਵਧਾਈ ਦਿੱਤੀ। ਉਪਰੰਤ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਬੱਚਿਆਂ ਨੂੰ ਅੱਗੇ ਤੋਂ ਵੱਧ ਤੋਂ ਵੱਧ ਪੜ੍ਹਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਮਾਤਾ ਪਿਤਾ ਨੂੰ ਕਿਹਾ ਅਸੀਂ ਤੁਹਾਡੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹਾਂ ਅਗਰ ਤੁਹਾਨੂੰ ਕੋਈ ਕਮੀਂ ਲੱਗਦੀ ਹੈ ਤਾਂ ਸਾਨੂੰ ਬੇਝਿਜਕ ਹੋ ਕੇ ਦੱਸਣ ਅਸੀ ਆਪਣੀ ਕਮੀਂ ਵਿਚ ਸੁਧਾਰ ਕਰਾਂਗੇ। ਪ੍ਰਿੰਸੀਪਲ ਸਾਹਿਬ ਨੇ ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਨਤੀਜਿਆਂ ਅਤੇ ਅਗਲੀ ਜਮਾਤ ਵਿੱਚ ਪਾਸ ਹੋਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਨ੍ਹਾਂ ਬੱਚਿਆਂ ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣ ਅਤੇ ਆਉਣ ਵਾਲੇ ਜੀਵਨ ਵਿੱਚ ਹੋਰ ਤਰੱਕੀ ਕਰਨ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ ਜਸਵਿੰਦਰ ਸਿੰਘ ਨੇ ਬੱਚਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਤੀਜੇ ਸਟਾਫ ਦੀ ਮਿਹਨਤ ਦਾ ਸਿੱਟਾ ਹੈ ਅਤੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਸਾਰਥਕ ਨਤੀਜੇ ਉਦੋਂ ਹੀ ਪ੍ਰਾਪਤ ਹੁੰਦੇ ਹਨ ਜਦੋਂ ਵਿਦਿਆਰਥੀ ਤੇ ਅਧਿਆਪਕ ਮਿਲਕੇ ਮਿਹਨਤ ਕਰਨ। ਉਨ੍ਹਾਂ ਨੇ ਸ਼ਾਨਦਾਰ ਨਤੀਜਿਆ ਦਾ ਸਿਹਰਾ ਵਿਦਿਆਰਥੀਆਂ ਦੇ ਕੰਮ ਅਤੇ ਅਧਿਆਪਕਾਂ ਦੀ ਸਹੀ ਅਗਵਾਈ ਅਤੇ ਮਾਪਿਆਂ ਦਾ ਸਹਿਯੋਗ ਨੂੰ ਦਿੱਤਾ। ਇਸ ਦੇ ਨਾਲ ਹੀ ਸਾਲ 2025-2026 ਲਈ ਸਕੂਲ ਵਿੱਚ ਦਾਖਲਾ ਸ਼ੁਰੂ ਹੈ। ਆਪਣੇ ਬੱਚਿਆਂ ਦੇ ਭਵਿੱਖ ਲਈ ਅਤੇ ਖੇਡਾਂ ਨੂੰ ਮੁੱਖ ਰੱਖਦੇ ਹੋਏ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਕਰਵਾਓ।ਸਕੂਲ ਵਿੱਚ+1,+2 ਦੇ ਵਿਦਿਆਰਥੀਆਂ ਲਈ ਆਰਟਸ ,ਕਾਮਰਸ,ਇੰਟਰ ਆਰਟਸ ਸਟ੍ਰੀਮ ਉਪਲਬਧ ਹੈ।ਇਸ ਸਕੂਲ ਦੀਆਂ ਪ੍ਰਾਪਤੀਆਂ ਇਸ ਸਕੂਲ ਦਾ ਹੀ ਨਹੀਂ ਇਲਾਕੇ ਦਾ ਮਾਣ ਹੈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ, ਨੀਲਮ ਕੌਰ, ਮੇਨੈਜਰ ਇੰਦਰਜੀਤ ਸਿੰਘ, ਕਮਲ ਸਿੰਘ,ਕਸ਼ਮੀਰ ਸਿੰਘ, ਨਰਿੰਦਰ ਸਿੰਘ,ਕਰਨੈਲ ਸੁਖਵੰਤ ਸਿੰਘ,ਕੁਲਵੰਤ ਸਿੰਘ, ਡਾ ਗੁਰਮੀਤ ਸਰਾਂ ,ਪ੍ਰਿੰਸੀਪਲ ਦਲਜੀਤ ਸਿੰਘ ਬੋਲਾ, ਪ੍ਰੇਮ ਸਿੰਘ, ਮਨਜੀਤ ਸਿੰਘ, ਇੰਦਰਜੀਤ ਮਾਹੀ, ਰੋਹਿਤ ਚੌਹਾਨ,ਬਲਜਿੰਦਰ ਸਿੰਘ,ਵਿਨੇ ਹਰਦੀਪ , ਗੁਰਦੀਪ ਕੌਰ ਭੁੱਲਰ, ਬਲਵੀਰ ਕੌਰ, ਪੂਜਾ ਸ਼ਰਮਾ, ਪੂਜਾ ਰਾਣੀ, ਕੰਚਨ ਸੋਨੀ, ਸੰਦੀਪ ਕੌਰ ਸ਼ਾਮਲ ਸਨ।


