ਨਵਾਂਸ਼ਹਿਰ /ਕਾਠਗੜ੍ਹ17 ਮਈ (ਜਤਿੰਦਰਪਾਲ ਸਿੰਘ ਕਲੇਰ )
ਕਸਬਾ ਕਾਠਗੜ੍ਹ ਦੇ ਸਭ ਤੋਂ ਪੁਰਾਣੇ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਮੈਡਮ ਰੇਨੂੰ ਬਾਲਾ ਨੇ ਦੱਸਿਆ ਕਿ ਕੁੱਲ 31ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਵਧੀਆ ਨੰਬਰ ਲੈ ਕੇ ਪਾਸ ਹੋਏ ਹਨ । ਵਿਨੇ ਕੁਮਾਰ ਪੁੱਤਰ ਕੁਲਦੀਪ ਕੁਮਾਰ 83% ਨੰਬਰਾਂ ਨਾਲ ਪਹਿਲੇ, ਨਈਆ ਪੁੱਤਰੀ ਅਸ਼ਵਨੀ ਕੁਮਾਰ 72% ਨੰਬਰਾਂ ਨਾਲ ਦੂਜੇ ਅਤੇ ਸੁਨੈਨਾ ਸਹਿਦੇਵ ਪੁੱਤਰੀ ਦੀਪਕ ਵਰਮਾ 70% ਨੰਬਰਾਂ ਨਾਲ ਤੀਸਰੇ ਸਥਾਨ ਤੇ ਰਹੀ।ਉਨ੍ਹਾਂ ਇਸ ਦਾ ਸਿਹਰਾ ਮਿਹਨਤੀ ਸਟਾਫ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਿੱਤਾ।


