Join
Friday, March 27, 2026
Friday, March 27, 2026

ਸਰਦਾਰਨੀ ਗੁਰਨੈਬ ਕੌਰ ਮਮਤਾ ਦੀ ਮੂਰਤ ਅਤੇ ਧਾਰਮਿਕ ਵਿਚਾਰਾਂ ਦੇ ਧਨੀ ਸਨ

 ਸਿੱਖਿਆ ਖੇਤਰ ਦੀ ਨਾਮਵਰ ਹਸਤੀ ਹੈਡਮਾਸਟਰ ਪ੍ਰੇਮ ਸਿੰਘ ਧਾਰਨੀ lਰਿਟਾਇਰਡ ) ਵਾਸੀ ਰੋਪੜ ਦੀ ਧਰਮ ਪਤਨੀ ਸਰਦਾਰਨੀ ਗੁਰਨੈਬ ਕੌਰ ਜਿੱਥੇ ਇੱਕ ਇੱਕ ਸੁਘੜ ਸਿਆਣੀ ਘਰੇਲੂ ਔਰਤ ਸਨ ਉੱਥੇ ਹੀ ਉਹ ਮਮਤਾ ਦੀ ਮੂਰਤ ਅਤੇ ਧਾਰਮਿਕ ਵਿਚਾਰਾਂ ਦੇ ਧਨੀ ਔਰਤ ਸਨ ਜਿਨ੍ਹਾਂ ਨੇ ਪੂਰੇ ਧਾਰਨੀ ਪਰਿਵਾਰ ਨੂੰ ਅਤੇ ਰਿਸ਼ਤੇਦਾਰਾਂ ਨੂੰ ਇੱਕ ਮਾਲਾ ਵਿੱਚ ਪਰੋ ਕੇ ਰੱਖਿਆ ਅਤੇ ਆਪਣੇ ਹਮਸਫ਼ਰ ਨਾਲ਼ ਹਮੇਸ਼ਾ ਮੋਢੇ ਨਾਲ਼ ਮੋਢਾ ਜੋੜ ਕੇ ਆਪਣੇ ਫਰਜਾਂ ਦੀ ਅਦਾਇਗੀ ਪੂਰੇ ਖੁੱਲ੍ਹੇ ਦਿਲ ਨਾਲ਼ ਕੀਤੀ |ਆਪਦੇ ਕੁੱਖੋਂ ਚਾਰ ਬੇਟੀਆਂ ਦੀ ਪਰਿਵਾਰਿਕ ਫੁੱਲਵਾੜੀ ਵਿੱਚ ਵੱਡੀ ਸਪੁੱਤਰੀ ਬਲਜਿੰਦਰ ਕੌਰ ਜੋ ਕਿ ਸਿਹਤ ਵਿਭਾਗ ਵਿੱਚ ਬਤੌਰ ਫਾਰਮਾਸਿਸਟ ਸੇਵਾਵਾਂ ਨਿਭਾ ਰਹੇ ਹਨ | ਜਦ ਕਿ ਦੂਜੀ ਬੇਟੀ ਜਸਪਾਲ ਕੌਰ ਸਰਦੂਲਗੜ੍ਹ ( ਮਾਨਸਾ )ਦੇ ਨਾਮੀ ਤੂਰ ਪਰਿਵਾਰ ਦੇ ਮਨਸ਼ੇਰ ਸਿੰਘ ਤੂਰ ਦੀ ਹਮਸਫ਼ਰ ਹੈ,ਜਿਸਦਾ ਕਿ ਖੇਤਰ ਵਿੱਚ ਬਹੁਤ ਵੱਡਾ ਰਾਜਨੀਤਿਕ ਅਤੇ ਸਮਾਜਿਕ ਰੁਤਬਾ ਹੈ ਹੁਣ ਆਸਟ੍ਰੇਲੀਆ ਵਿੱਚ ਵਧੀਆ ਸੈੱਟਲ ਹਨ | ਜਦ ਕਿ ਪੁੱਤਰੀ ਹਰਜਿੰਦਰ ਕੌਰ ਜਲੰਧਰ ਦੇ ਨਾਮਵਰ ਬਾਜਵਾ ਪਰਿਵਾਰ  ਦੇ ਹੋਣਹਾਰ ਸਪੁੱਤਰ ਸਤਬੀਰ ਸਿੰਘ ਬਾਜਵਾ  ਪੰਜਾਬ ਦੀ ਇੱਕ ਮਸ਼ਹੂਰ ਯੂਨੀਵਰਸਿਟੀ ਵਿੱਚ ਜੋਇੰਟ ਰਜਿਸਟਰਾਰ ਹਨ ਦੀ ਹਮਸਫ਼ਰ ਹੈ ਅਤੇ  ਛੋਟੀ ਬੇਟੀ ਅਰਸ਼ਦੀਪ ਕੌਰ ਜੋ ਕਿ ਆਪਣੇ ਪਤੀ ਹਰਸ਼ਦੀਪ ਸਿੰਘ ਮੰਡ ਨਾਲ ਪਰਿਵਾਰ ਸਮੇਤ ਕਨੈਡਾ ਵਿਖ਼ੇ ਵਧੀਆ ਕਾਰੋਬਾਰ ਵਿੱਚ ਸੈਟਲਡ ਹਨ |ਵੱਡੀ ਸੋਚ, ਆਗਿਆਕਾਰੀ, ਮਿਹਨਤ ਅਤੇ ਵਧੀਆ ਸੰਸਕਾਰਾਂ ਦੇ ਚੱਲਦੇ  ਆਪਣੇ ਪਰਿਵਾਰ ਦੇ ਨਾਲ ਨਾਲ  ਸਾਰੀਆਂ ਪਰਿਵਾਰਿਕ, ਸਮਾਜਿਕ ਜਿੰਮੇਵਾਰੀਆਂ ਅਤੇ ਸੇਵਾ ਬਾਖੂਬੀ ਆਪਣੇ ਆਖਰੀ ਦਮ ਤੱਕ ਨਿਭਾ ਕੇ ਸਮਾਜ ਲਈ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਉਥੇ ਆਪ ਆਪਣੇ ਸਾਰੇ ਰਿਸ਼ਤੇਦਾਰਾਂ, ਸਾਕ ਸਬੰਧੀਆਂ ਨਾਲ ਹਰ ਵੇਲੇ ਦੁੱਖ -ਸੁੱਖ ਵਿੱਚ ਖੜਨ ਦੇ ਵਿਸ਼ੇਸ਼ ਗੁਣ ਹੋਣ ਕਾਰਨ ਆਪ ਸਮਾਜ, ਰਿਸ਼ਤੇਦਾਰਾਂ, ਮਿੱਤਰਾਂ ਦੋਸਤਾਂ ਦੇ ਖਾਸ ਚਹੇਤੇ ਸਨ ਜਿਨ੍ਹਾਂ ਨੂੰ ਆਪ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ | ਪਰਮਾਤਮਾ ਦੇ ਭਾਣੇ ਅਨੁਸਾਰ ਸਰਦਾਰਨੀ ਗੁਰਨੈਬ ਕੌਰ  ਸੰਖੇਪ ਬਿਮਾਰੀ ਪਿੱਛੋਂ ਮਿਤੀ 5 ਮਈ 2025 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਸਾਹਿਬ ਜੀ ਦੇ ਭੋਗ ਮਿਤੀ 18 ਮਈ  2025  ਦਿਨ ਐਤਵਾਰ ਨੂੰ ਗੁਰਦੁਆਰਾ ਟਿੱਬੀ ਸਾਹਿਬ ਨੇੜੇ ਹੈੱਡ ਵਰਕਸ ਰੋਪੜ  ਵਿਖ਼ੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਪਵੇਗਾ |

ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਰੂਪਨਗਰ 

Related Articles

LEAVE A REPLY

Please enter your comment!
Please enter your name here

Latest Articles

2

2