ਨਵਾਂਸ਼ਹਿਰ /ਕਾਠਗੜ੍ਹ 17 ਮਈ(ਜਤਿੰਦਰਪਾਲ ਸਿੰਘ ਕਲੇਰ )
ਬੀਤੀ ਰਾਤ ਰੈੰਡੀਮੇਟ ਮਿਕਚਰ ਟੈਂਕਰ ਵੱਲੋਂ ਨੈਸ਼ਨਲ ਹਾਈਵੇ ਤੇ ਨੇੜੇ ਪ੍ਰੇਮ ਨਗਰ (ਆਸਰੋਂ ) ਲੈਟਰ ਪਾਉਣ ਤੋਂ ਬਾਅਦ ਵਿੱਚੋਂ ਬਚਿਆ ਵਾਧੂ ਸੀਮਿੰਟ ਬਜਰੀ ਮਿਕਸ ਨਾਲ ਭਰੀਆਂ ਟੈਂਕਰ ਸੜਕ ਦੇ ਕਿਨਾਰੇ ਤੇ ਉਤਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਦਿੰਦੇ ਉੱਘੇ ਸਮਾਜ ਸੇਵੀ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਕਿ ਪਿਛਲੇ ਲੰਮੇ ਸਮੇਂ ਤੋਂ ਦੇਖਣ ਜੋ ਆਮ ਲੋਕ ਆਪਣੀਆਂ ਕੋਠੀਆਂ ਲੈਂਟਰ ਪਾਉਂਦੇ ਅਤੇ ਜਦੋਂ ਰਾਤ ਨੂੰ ਲੈਂਟਰ ਪੈ ਜਾਂਦਾ ਹੈ ਤਾ ਉਸ ਵਿੱਚੋਂ ਵਧਿਆ ਵਾਧੂ ਮਿਕਸ ਸੀਮੈਂਟ ਅਤੇ ਬਜਰੀ ਬਚ ਜਾਂਦਾ ਉਸ ਮਿਕਚਰ ਨੂੰ ਗੱਡੀਆਂ (ਟੈਂਕਰਾ)ਵਾਲੇ ਆਪਣੀਆਂ ਗੱਡੀਆਂ ਖਾਲੀ ਕਰਨ ਇਹ ਵਾਧੂ ਰੈਡੀਮੇਡ ਮਿਕਚਰ ਰੋਪੜ੍ਹ ਨੈਸ਼ਨਲ ਹਾਈਵੇ ਦੇ ਕਿਨਾਰੇ ਤੇ ਉਤਾਰ ਕੇ ਮੌਕੇ ਤੋਂ ਫਰਾਰ ਹੋ ਜਾਦੇ ਹਨ ਇਹ ਰੈਡੀਮੇਡ ਮਿਕਚਰ ਉਤਾਰਨ ਤੋਂ ਬਾਅਦ ਨਾਲ ਦੇ ਨਾਲ ਜੰਮ ਕੇ ਪੱਥਰ ਬਣ ਜਾਂਦਾ ਹੈ ਕਿਉਂਕਿ ਇਸ ਬਜਰੀ ਸੀਮੈਂਟ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅੱਗੇ ਵੀ ਹਾਦਸੇ ਹੋ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ।ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੀ ਨੈਸ਼ਨਲ ਹਾਈਵੇ ਤੇ ਸੀ ਸੀ ਟੀ ਵੀ ਕੈਮਰਿਆਂ ਨੂੰ ਚੰਗੀ ਤਰ੍ਹਾਂ ਖੁਗਾਲ ਕੇ ਇਨ੍ਹਾਂ ਦੇ ਬਣਦੀ ਸਖਤ ਕਾਰਵਾਈ ਕੀਤੀ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਹਰਕਤ ਕਰਨ ਤੋਂ ਪਹਿਲਾਂ ਤੋਂ ਪਹਿਲਾਂ ਕਈ ਵਾਰੇ ਸੋਚਣ ਲਈ ਮਜਬੂਰ ਹੋਣਾ ਪਵੇ।


