ਬਲਾਚੌਰ17 ਮਈ (ਜਤਿੰਦਰਪਾਲ ਸਿੰਘ ਕਲੇਰ )
ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚੋਂ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਸ਼ਾਨਦਾਰ ਰਿਹਾ। ਸਾਰੇ ਬੱਚੇ ਉੱਚ ਨੰਬਰਾਂ ਨਾਲ ਪਾਸ ਹੋਏ।ਪਹਿਲੇ ਤਿੰਨੋ ਸਥਾਨ ਤੇ ਲੜਕੀਆਂ ਕਾਬਜ਼ ਰਹੀਆਂ। ਕੋਮਲਪ੍ਰੀਤ ਕੌਰ ਨੇ 589/650 ਅੰਕ ਪ੍ਰਾਪਤ ਕਰਕੇ (ਜਿਸ ਵਿੱਚ ਅੰਗਰੇਜ਼ੀ 92%,ਸਮਾਜਿਕ ਸਿੱਖਿਆ 96%) ਪਹਿਲਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਚਾਂਦਨੀ ਕੁਮਾਰੀ 578/650(ਗਣਿਤ 94%, ਪੰਜਾਬੀ 96%) ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਅਤੇ ਕਸ਼ਿਸ਼ 553/650(ਗਣਿਤ 92%, ਸਮਾਜਿਕ ਸਿੱਖਿਆ 92%) ਨੰਬਰਾਂ ਨਾਲ ਤੀਸਰੇ ਸਥਾਨ ਤੇ ਰਹੀ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਅਜੀਤ ਰਾਮ ਧੀਮਾਨ ਵੱਲੋਂ ਜਿੱਥੇ ਬੱਚਿਆਂ ਅਤੇ ਉਹਨਾਂ ਦੇ ਮਾਤਾ -ਪਿਤਾ ਨੂੰ ਵਧਾਈ ਦਿੱਤੀ ਗਈ ਉੱਥੇ ਨਾਲ ਹੀ ਸਬੰਧਿਤ ਸਕੂਲ ਸਟਾਫ਼ ਦਾ ਵੀ ਧੰਨਵਾਦ ਕੀਤਾ ਜਿਹਨਾਂ ਦੀ ਮਿਹਨਤ ਸਦਕੇ ਬੱਚੇ ਉੱਚ ਨੰਬਰ ਪ੍ਰਾਪਤ ਕਰ ਸਕੇ। ਉਨ੍ਹਾਂ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਖ਼ੂਬ ਪੜ੍ਹਾਈ ਕਰਕੇ, ਵਧੀਆ ਨੰਬਰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇੱਥੇ ਇਹ ਵੀ ਵਰਨਣਯੋਗ ਕਿ ਇਸੇ ਸਕੂਲ ਦੀ ਵਿਦਿਆਰਥਣ ਸਾਇਨਾ ਨੇ ਪਿਛਲੇ ਸਾਲ ਪੰਜਾਬ ਮੈਰਿਟ ਵਿੱਚ 14ਵਾਂ ਅਤੇ ਬਲਾਚੌਰ ਤਹਿਸੀਲ ਤੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ।ਇਹ ਜਾਣਕਾਰੀ ਸ: ਰਣਜੀਤ ਸਿੰਘ ਅਜੀਮਲ ਸਾਇੰਸ ਅਧਿਆਪਕ ਵਲੋਂ ਦਿੱਤੀ ਗਈ।


