Join
Friday, March 27, 2026
Friday, March 27, 2026

ਬਲਾਚੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ 

ਬਲਾਚੌਰ, 16 ਮਈ (ਜਤਿੰਦਰਪਾਲ ਸਿੰਘ ਕਲੇਰ )

ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰਵੀਂ ਦੇ ਨਤੀਜੇ ਦੌਰਾਨ ਬਲਾਚੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਹਰਮਨਿੰਦਰ ਕੌਰ ਨੇ ਦੱਸਿਆ ਕਿ ਸਾਇੰਸ ਗਰੁੱਪ ਵਿੱਚੋਂ ਮਹਿਕ ਸ਼ਰਮਾ ਨੇ 94.2 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਨਜ਼ਮ ਚੌਧਰੀ ਨੇ 90 ਫੀਸਦੀ ਨਾਲ ਦੂਜਾ ਸਥਾਨ, ਸਾਹਿਲ ਸ਼ਰਮਾ ਨੇ 89.6 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜੈਸਮੀਨ ਕੌਰ 88.6ਫੀਸਦੀ, ਯਤਿਨ ਚੌਧਰੀ 88.2 ਫੀਸਦੀ,ਪੂਰਵਾ ਰਾਣੀ 87.8 ਫੀਸਦੀ, ਛਾਇਆਮਲ ਸੌ਼ਰੀ 87.8 ਫੀਸਦੀ, ਹਰਪ੍ਰੀਤ ਕੌਰ 87.6 ਫੀਸਦੀ ਅਤੇ  ਸਾਹਿਲ ਵੋਹਰਾ 86.2 ਫੀਸਦੀ ਅੰਕ ਪ੍ਰਾਪਤ ਕਰਕੇ ਚੰਗਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਹਿਊਮੈਨਿਟੀ ਗਰੁੱਪ ਵਿੱਚੋਂ ਰੀਤਿਕਾ ਚੌਧਰੀ ਨੇ 93.4 ਫੀਸਦੀ ਨਾਲ ਪਹਿਲਾ ਸਥਾਨ, ਡੋਲੀ ਨੇ 91.8 ਫੀਸਦੀ ਨਾਲ ਦੂਜਾ ਸਥਾਨ, ਜਸਲੀਨ ਕੌਰ ਨੇ 84.6 ਫੀਸਦੀ ਨਾਲ ਤੀਜਾ ਸਥਾਨ ਅਤੇ ਭੂਮਿਕਾ ਘਈ ਨੇ 84 ਫੀਸਦੀ ਨਾਲ ਚੌਥਾ ਸਥਾਨ ਪ੍ਰਾਪਤ ਕਰਕੇ ਆਪਣਾ, ਆਪਣੇ ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ। ਪ੍ਰਿੰਸੀਪਲ ਹਰਮਨਿੰਦਰ ਕੌਰ ਅਤੇ ਚੇਅਰਮੈਨ ਐਚ ਪੀ ਸਿੰਘ ਨੇ ਜਿੱਥੇ ਸਮੁੱਚੇ ਬੱਚਿਆਂ ਨੂੰ ਵਧਾਈ ਦਿੱਤੀ ਉੱਥੇ ਭਵਿੱਖ ਲਈ ਵੀ ਸ਼ੁਭਕਾਮਨਾਵਾਂ ਭੇਂਟ ਕੀਤੀਆਂ। 

Related Articles

LEAVE A REPLY

Please enter your comment!
Please enter your name here

Latest Articles

2

2