ਬਲਾਚੌਰ, 17 ਮਈ (ਜਤਿੰਦਰ ਪਾਲ ਸਿੰਘ ਕਲੇਰ)
ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਦਾ ਵਿਦਿਆਰਥੀ ਵੰਸ਼ ਪੂਰੀ ਪੁੱਤਰ ਪ੍ਰਵੀਨ ਪੁਰੀ (ਪੱਪਾ) ਨਿਵਾਸੀ ਬਲਾਚੌਰ ਜਿਸ ਨੇ 12ਵੀਂ (ਹਿਊਮਿਨਟੀਜ਼ ਗਰੁੱਪ) ਦੀ ਜਮਾਤ ‘ਚੋਂ 94.8 ਫੀਸਦੀ ਅੰਕ ਪ੍ਰਾਪਤ ਕਰਕੇ ਲੜਕਿਆਂ ‘ਚੋਂ ਝੰਡੀ ਰਹੀ ਹੈ, ਦੇ ਪਰਿਵਾਰਕ ਮੈਂਬਰਾਂ ਦਾਦੀ ਵਿਜੇ ਰਾਣੀ, ਮਾਤਾ ਪੂਜਾ ਪੁਰੀ ਤੇ ਪਿਤਾ ਪ੍ਰਵੀਨ ਪੁਰੀ ਨੇ ਵੰਸ਼ ਪੁਰੀ ਦਾ ਮੂੰਹ ਮਿੱਠਾ ਕਰਾਕੇ ਵਧਾਈ ਦਿੱਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ‘ਵੰਸ਼
ਪੁਰੀ ਨੇ ਆਖਿਆ ਕਿ ਉਹ ਸਾਇਬਰ ਸਕਿਊਰਿਟੀ ਵਿੱਚ ਬੀ. ਸੀ. ਏ ਕਰਨ ਦਾ ਇੱਛੁਕ ਹੈ ਅਤੇ ਉਹ ਹੋਰ ਵੀ ਮਿਹਨਤ ਨਾਲ ਪੜ੍ਹ ਕੇ ਆਪਣਾ ਸੁਪਨਾ ਸਾਕਾਰ ਕਰੇਗਾ ਅਤੇ ਦਾਦੀ ਜੀ, ਮਾਤਾ-ਪਿਤਾ ਇਲਾਕੇ ਦਾ ਨਾਂਅ ਰੌਸ਼ਨ ਕਰੇਗਾ। ਦੂਜੇ ਪਾਸੇ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਤਾ ਲੱਗੀਆ ਰਿਹਾ।


