Join
Friday, March 27, 2026
Friday, March 27, 2026

ਬਲਾਚੌਰ ਪਬਲਿਕ ਸਕੂਲ ਦੀ ਗੁਰਜੋਤ ਕੌਰ ਨੇ 22ਵਾਂ ਰੈਂਕ ਕੀਤਾ ਹਾਸਿਲ

ਬਲਾਚੌਰ 17 ਮਈ (ਜਤਿੰਦਰ ਪਾਲ ਸਿੰਘ ਕਲੇਰ )-

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮੈਟ੍ਰਿਕ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ ‘ਚ ਬਲਾਚੌਰ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲਾਚੌਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਹੋਣਹਾਰ ਵਿਦਿਆਰਥਣ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 650 ਵਿਚੋਂ 628 ਅੰਕ 96.66 ਫ਼ੀਸਦੀ ਪ੍ਰਾਪਤ ਕਰਕੇ ਜਿੱਥੇ ਪਹਿਲੇ ਨੰਬਰ ‘ਤੇ ਰਹੀ ਉੱਥੇ ਪੰਜਾਬ ਪੱਧਰ ਦੀ ਮੈਰਿਟ ਸੂਚੀ ‘ਚ 22 ਰੈਂਕ ‘ਤੇ ਆਪਣਾ ਨਾਂਅ ਦਰਜ ਕਰਾਇਆ। ਸਕੂਲ ਦੇ ਚੇਅਰਮੈਨ ਐੱਚ.ਪੀ ਸਿੰਘ ਅਤੇ ਪ੍ਰਿੰਸੀਪਲ ਹਰਮਨਿੰਦਰ ਕੌਰ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਗੁਰਜੋਤ ਕੌਰ ਅਤੇ ਉਨ੍ਹਾਂ ਦੇ ਮਾਪਿਆ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਮਿਹਨਤ ਕਰਕੇ ਹੋਰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸ਼ੁੱਭ ਕਾਮਨਾ ਕੀਤੀ। ਉਨ੍ਹਾਂ ਦੱਸਿਆ ਕਿ ਮਿਹਨਤੀ ਵਿਦਿਆਰਥਣ ਗੁਰਜੋਤ ਕੌਰ ਨੇੜਲੇ ਪਿੰਡ ਬਛੌੜੀ ਵਾਸੀ ਨਰਿੰਦਰ ਸਿੰਘ ਅਤੇ ਸੁਖਜਿੰਦਰ ਕੌਰ ਦੀ ਲਾਡਲੀ ਧੀ ਹੈ ਅਤੇ ਜਿਹੜੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਹੈ।

Related Articles

LEAVE A REPLY

Please enter your comment!
Please enter your name here

Latest Articles

2

2