Join
Friday, March 27, 2026
Friday, March 27, 2026

ਸੀਆਰਜੀ ਕੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਦਾ ਬਾਰਵੀਂ ਜਮਾਤ ਦਾ ਨਤੀਜਾ 100% ਰਿਹਾ ।

ਨਵਾਂਸ਼ਹਿਰ /ਕਾਠਗੜ੍ਹ 17 ਮਈ (ਜਤਿੰਦਰਪਾਲ ਸਿੰਘ ਕਲੇਰ ) 

ਸਵਾਮੀ ਰਾਮ ਤੀਰਥ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੀ ਆਰ ਜੀ ਕੇ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਰੱਤੇਵਾਲ ਦਾ ਬਾਰਵੀਂ ਜਮਾਤ ਦਾ ਨਤੀਜਾ 100%ਰਿਹਾ। ਸਕੂਲ ਦੇ ਕਾੱਮਰਸ ਗਰੁੱਪ ਦੀ ਵਿਦਿਆਰਥਣ ਹੋਨਿਕਾ ਪੁੱਤਰੀ ਸ਼੍ਰੀ ਛਿੰਦਰ ਪਾਲ ਨੇ 457 /500(91.4%) ਅੰਕ ਪ੍ਰਾਪਤ ਕਰਕੇ ਪਹਿਲਾ ,ਸਾਨੀਆ ਪੁੱਤਰੀ ਸ਼੍ਰੀ ਜਸਵਿੰਦਰ ਕੁਮਾਰ ਨੇ 453/500( 90.6% )ਅੰਕ ਪ੍ਰਾਪਤ ਕਰਕੇ ਦੂਜਾ ਅਤੇ ਬਨੀਕਾ ਪੁੱਤਰੀ ਸ਼੍ਰੀ ਕਸ਼ਮੀਰੀ ਲਾਲ ਨੇ 431/500( 86.2% )ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਅਤੇ  ਸਕੂਲ ਦਾ ਨਾਮ ਰੋਸ਼ਨ ਕੀਤਾ ।ਕਾੱਮਰਸ ਗਰੁੱਪ ਦੇ ਬਾਕੀ ਸਾਰੇ ਵਿਦਿਆਰਥੀ 82% ਤੋਂ ਉੱਪਰ ਅੰਕ ਪ੍ਰਾਪਤ ਕਰਕੇ ਪਾਸ ਹੋਏ ।ਸਕੂਲ ਦੇ ਆਰਟਸ ਗਰੁੱਪ ਦੀ ਵਿਦਿਆਰਥਣ ਪ੍ਰੀਤੀਕਾ ਪੁੱਤਰੀ ਸ਼੍ਰੀ ਅਸ਼ੋਕ ਕੁਮਾਰ ਨੇ 442 /500(88.4%) ਅੰਕ ਪ੍ਰਾਪਤ ਕਰਕੇ ਪਹਿਲਾ ,ਆਂਚਲ ਪੁੱਤਰੀ ਸ਼੍ਰੀ ਸੁਭਾਸ਼ ਚੰਦਰ ਨੇ 429 /500(85.8%) ਅੰਕ ਪ੍ਰਾਪਤ ਕਰਕੇ ਦੂਜਾ ਅਤੇ ਜੈਸੀਕਾ ਪੁੱਤਰੀ ਵਿਜੇ ਕੁਮਾਰ ਨੇ 415/500 (83% )ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਆਰਟਸ ਗਰੁੱਪ ਦੇ ਸਾਰੇ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ।ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅੰਜੂ ਅਰੋੜਾ ਨੇ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਮਿਹਨਤੀ ਸਟਾਫ ਅਤੇ ਵਿਦਿਆਰਥੀਆਂ ਨੂੰ ਦਿੱਤਾ ।ਪ੍ਰਿੰਸੀਪਲ ਮੈਡਮ ਨੇ ਸਕੂਲ ਦੇ ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।

Related Articles

LEAVE A REPLY

Please enter your comment!
Please enter your name here

Latest Articles

2

2