ਬਲਾਚੌਰ 12 ਮਈ (ਜਤਿੰਦਰਪਾਲ ਸਿੰਘ ਕਲੇਰ )
ਸ਼ਹੀਦ ਭਗਤ ਸਿੰਘ ਨਗਰ ਤੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਅੱਜ ਆਪਣੇ ਅਖਤਿਆਰੀ ਕੋਟੇ ਚੋਂ ਬਲਾਚੌਰ ਹਲਕੇ ਦੇ ਪਿੰਡ ਰੱਕੜਾਂ ਢਾਹਾਂ ਨੂੰ ਖੇਡ ਦੇ ਮੈਦਾਨ ਵਾਸਤੇ ਡੇਢ ਲੱਖ ਰੁਪਏ ਦੀ ਗਰਾਂਟ ਦਿੱਤੀ ਗਈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਨਾਮ ਜਲਾਲਪੁਰ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਗਰਾਉਂਡਾ ਨਾਲ ਵੱਧ ਤੋਂ ਵੱਧ ਜੋੜਨ ਲਈ ਉਹਨਾਂ ਦੀ ਸਰਕਾਰ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦਾ ਸਦਕਾ ਅੱਜ ਉਹਨਾਂ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਪਿੰਡ ਰੱਕੜਾ ਢਾਹਾਂ ਦੇ ਖੇਡ ਦੇ ਮੈਦਾਨ ਲਈ ਡੇਢ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਾਡਾ ਦੇਸ਼ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਉਸ ਦੇਸ਼ ਦੇ ਨਾਗਰਿਕ ਪੜ੍ਹ ਲਿਖ ਕੇ ਚੰਗੇ ਅਫਸਰ ਬਣ ਸਕਣl ਇੱਕ ਚੰਗਾ ਨਾਗਰਿਕ ਬਣਨ ਲਈ ਸਾਨੂੰ ਆਪਣੇ ਜੀਵਨ ਦੇ ਵਿੱਚ ਖੇਡਾਂ ਨੂੰ ਅਪਣਾਉਣਾ ਬਹੁਤ ਜਰੂਰੀ ਹੈ। ਉਹਨਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਵੇਰੇ ਅਤੇ ਸ਼ਾਮ ਵੱਧ ਤੋਂ ਵੱਧ ਗਰਾਊਂਡ ਵਿੱਚ ਆਪਣਾ ਸਮਾਂ ਬਤੀਤ ਕਰਨ, ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਜਵਾਨੀ ਨੂੰ ਬਚਾਉਣ ਲਈ ਗਰਾਊਂਡ ਨਾਲ ਪਿਆਰ ਕਰਨਾ ਬਹੁਤ ਜਰੂਰੀ ਹੈ ਉਹਨਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਜਿੱਥੇ ਪੰਜਾਬ ਦੀ ਸਰਕਾਰ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਲੱਗੀ ਹੋਈ ਹੈ ਉਥੇ ਹੀ ਤੁਹਾਡੇ ਵਰਗੇ ਨੌਜਵਾਨਾਂ ਦਾ ਵੀ ਰੰਗਲਾ ਪੰਜਾਬ ਬਣਾਉਣ ਨੂੰ ਅਹਿਮ ਯੋਗਦਾਨ ਹੋ ਸਕਦਾ ਹੈ ਇਸ ਲਈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਉਹਨਾਂ ਦੀ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਸੇਠੀ ਉਧਨੋਵਾਲ (ਮਾਰਕੀਟ ਕਮੇਟੀ ਚੇਅਰਮੈਨ ਬਲਾਚੌਰ) ,ਅਵਤਾਰ ਸਿੰਘ ਬਿੱਟੂ ( ਬਲਾਕ ਪ੍ਧਾਨ) ,ਪ੍ਰੇਮ ਰੱਕੜ (ਸਰਪੰਚ) ਸੁਖਦੇਵ ਸਿੰਘ (ਸਾਬਕਾ ਸਰਪੰਚ) ,ਮਨਦੀਪ ਕੌਰ (ਪੰਚ) , ਬਲਵਿੰਦਰ ਕੌਰ (ਪੰਚ), ਧਰਮਿੰਦਰ ਸਿੰਘ (ਪੰਚ), ਗੁਰਸ਼ਾਲ ਸਿੰਘ (ਲੰਬਰਦਾਰ) ਸੁਰਿੰਦਰ ਸਿੰਘ (ਲੰਬਰਦਾਰ) ਭਾਗ ਸਿੰਘ, ਬਹਾਦਰ ਸਿੰਘ, ਰਣਜੀਤ ਸਿੰਘ, ਮਹਿੰਦਰ ਸਿੰਘ ਸੋਮਨਾਥ ,ਬਾਲਦੇਵ ਰਾਜ ਨਈਅਰ ਮੌਜੂਦ ਸਨ।


