Join
Thursday, March 26, 2026
Thursday, March 26, 2026

ਯੁੱਧ ਬੰਦੀ – ਕਿਸੀ ਦੀ ਹਾਰ ਜਿੱਤ ਨਹੀਂ, ਪਰ ਅਜਿਹੇ ਹਾਲਾਤਾਂ ਵਿੱਚ ਸਮਝਦੀ ਅਤੇ ਸਹਿਣਸ਼ੀਲਤਾ ਬਹੁਤ ਹੀ ਜਰੂਰੀ ਹੋਣੀ ਚਾਹੀਦੀ ਹੈ 

ਯੁੱਧ ਸਕਤੀ ਪ੍ਰਦਰਸ਼ਨ ਦਾ ਹਿੰਸਕ ਤਰੀਕਾ ਹੁੰਦਾ ਨਾ ਕਿ ਕਿਸੀ ਸਮੱਸਿਆਂ ਦਾ ਪੱਕਾ ਹੱਲ ਹੁੰਦਾ ਹੈ। ਇਸ ਵਿੱਚ ਕੋਈ ਸ਼ੌਕ ਨਹੀਂ ਸਮਝਦਾਰ ਲਈ ਯੁੱਧ ਆਖਿਰੀ ਵਿਕਲਪ ਅਤੇ ਮੂਰਖਾਂ ਲਈ ਪਹਿਲਾ ਵਿਕਲਪ ਹੁੰਦਾ ਹੈ ਸਾਡੇ ਗੁਰੂ ਸਾਹਿਬਾਨ ਦੀ ਸਿੱਖਿਆ ਜਦੋਂ ਜੁਲਮ ਦਾ ਅੰਤ ਹੋ ਜਾਵੇ ਤਾਂ ਜੇ ਨਹੀ ਹੁੰਦਾ ਤਾਂ ਸ਼ਮਸੀਰ ਵਰਤਣ ਤੋਂ ਗੁਰੇਜ਼ ਨਹੀਂ ਕਰਨਾਂ ਚਾਹੀਦਾ ਹੈ। ਭਾਰਤ ਵਿੱਚ ਯੁੱਧ ਲੜਨਾਂ ਬਹਾਦਰੀ ਦਾ ਪ੍ਰਤੀਕ ਸੀ। ਰਾਜੇ ਮਹਾਰਾਜੇ ਇਸੀ ਰਸਤੇ ਤੇ ਚੱਲਕੇ ਰਾਜਾਂ ਦਾ ਵਿਸਥਾਰ ਕਰਦੇ ਰਿਹਾ। ਅਪਣੇ ਬਹਾਦਰ ਯੋਧਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਅਲੰਕਾਰ ਦੇਕੇ ਯੁੱਧਾਂ ਵੱਲ ਆਕਰਸ਼ਿਤ ਕਰਦੇ ਸਨ। ਚੜ੍ਹਾਈਆ  ਕਰਦੇ ਸਨ ਪਰ ਬਹੁਤ ਵਾਰ ਮੂੰਹ ਦੀ ਵੀ ਖਾਣੀ ਪੈਂਦੀ ਸੀ ਤਾਂ ਸੰਧੀਆਂ ਵੀ ਕਰਦੇ ਸਨ।

ਠੀਕ ਅੱਜ 21 ਵੀਂ ਸਦੀਂ ਵਿੱਚ ਯੁੱਧ ਦੀ ਕਾਇਆ ਕਲਪ ਹੋ ਗਈ। ਅੱਜ ਯੁੱਧ ਦੇ ਨਾਲ ਨਾਲ ਬੁੱਧੀ ਤੋਂ ਜਿਆਦਾ ਕੰਮ ਲਿਆ ਜਾਂਦਾ ਸੀ ਫਿਰ ਵੀ ਯੁੱਧ ਦਾ ਭੂਤ ਸਵਾਰ ਰਹਿੰਦਾ ਹੈ ਨਹੀਂ ਅੱਜ ਮਨੁੱਖ ਨੂੰ ਐਨੇ ਭਾਰੀ ਮਾਤਰਾ ਵਿੱਚ ਬੰਬ ਬਾਰੂਦ ਅਤੇ ਵਿਨਾਸ਼ਕਾਰੀ ਐਟਮ ਕੰਮ ਬਣਾਉਣ ਦੀ ਕੀ ਲੋੜ ਹੈ? ਇਹ ਹਥਿਆਰਾਂ ਦੀਆਂ ਫੈਕਟਰੀਆਂ ਕੁੱਝ ਦਾ ਕਾਰੋਬਾਰ ਅਤੇ ਕੁੱਝ ਤੇ ਕਰੋ- ਵਾਰ ਭਾਵ ਕਿਸੀ ਦਾ ਹਥਿਆਰਾਂ ਨਾਲ ਵਿਕਾਸ ਕਿਸੀ ਦਾ ਵਿਨਾਸ਼ ਹੁੰਦਾ ਹੈ।

ਭਾਰਤ ਅਤੇ ਪਾਕਿਸਤਾਨ ਦੀ ਆਪਸੀ ਖਿਚੋਤਾਣ ਦੀ ਦਾਸਤਾਨ ਅਜ਼ਾਦੀ ਤੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਮੁਜਾਹਦੀਨ ਦੇ ਕੇਸ ਵਿੱਚ ਪਾਕਿਸਤਾਨੀ ਫੌਜ ਨੇ ਭਾਰਤ ਦੀ ਜੰਮੂ ਅਤੇ ਕਸ਼ਮੀਰ ਦੀ ਰਿਆਸਤਾਂ ਵਿੱਚ ਘੁਸਪੈਠ ਕੀਤੀ। ਦੂਜੀ ਵਾਰ 1965, ਤੀਜੀ ਵਾਰ 1971 ਅਤੇ ਕਾਰਗਿਲ ਦਾ ਯੁੱਧ ਸਾਡੇ ਸਾਹਮਣੇ ਹੈ। ਹੁਣ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ 22 ਅਪ੍ਰੈਲ 25 ਨੂੰ ਨਿਰਦੋਸ਼ ਸੈਲਾਨੀਆਂ ਦਾ ਧਰਮ ਦੇ ਨਾਮ ਤੇ ਕਤਲੇਆਮ ਕੀਤਾ ਗਿਆ। ਅਜਿਹਾ ਨਿਰਦੇਈ ਵਿਤਕਰਾ ਭਰਪੂਰ ਕਤਲੇਆਮ ਨੇ ਦੁਨੀਆਂ ਵਿੱਚ ਐਨਾਂ ਹਮਲਾਵਰਾਂ ਵਿਰੁੱਧ ਨਫਰਤ ਦੀ ਲਹਿਰ ਪੈਦਾ ਕੀਤੀ। ਭਾਰਤ ਵਿਕਟਿਮ ਸੀ ਅਤੇ ਹਮਦਰਦੀ ਸੁਭਾਵਿਕ ਸੀ। ਭਾਰਤ ਨੇ ਪਾਕਿਸਤਾਨ ਵਿਰੁੱਧ ਸਖਤ ਪਾਬੰਦੀਆਂ ਦੀ ਘੋਸ਼ਣਾਵਾਂ ਕੀਤੀਆਂ। ਆਪਸੀ ਰਾਜਨੀਤਿਕ, ਸਮਾਜਿਕ, ਕੂਟਨੀਤਿਕ , ਸੱਭਿਆਚਾਰਕ, ਵਿਉਪਾਰਕ ਸੰਬੰਧਾਂ ਨੂੰ ਮੁਲਤਵੀ ਕੀਤਾ ਗਿਆ। ਦੋਵੇਂ ਦੇਸਿ ਆਪਸੀ ਬਣਾਓ ਦੀਆਂ ਸੀਮਾਂ ਲੰਘ ਗਏ। ਇਹ ਤਣਾਓ ਅੰਤਰਾਸ਼ਟਰੀ ਚਿੰਤਾ ਦਾ ਬਹੁਤ ਹੀ ਵੱਡਾ ਵਿਸ਼ਾ ਹੈ। 

ਇਹ ਲਾਮਬੰਦੀ  ਦੁਨੀਆਂ ਦੇ ਵਿਰੁੱਧ ਬਣਾਈ। ਪਹਿਲੀ ਵਾਰ ਇਸ ਲਾਮਬੰਦੀ ਵਿੱਚ ਦੁਨੀਆਂ ਦੀਆਂ ਮਹਾਂ ਸ਼ਕਤੀਆਂ ਭਾਰਤ ਦੀ ਸਪੋਰਟ ਵਿੱਚ ਖੜ੍ਹੀਆਂ ਹੋਈਆਂ। 7 ਮਈ  ਨੂੰ ਭਾਰਤ ਨੇ ਪਾਕਿਸਤਾਨ ਵਿਚ ਬੈਠੇ ਐਤਵਾਦੀਆਂ ਵਿਰੁੱਧ ਸਿੱਧੀ ਕਰਵਾਈ ਕੀਤੀ। ਕਿਹਾ ਜਾਂਦਾ ਅੱਤਵਾਦੀਆਂ ਦੇ ਮਾਰੇ ਜਾਣੇ ਦਾ ਅੰਕੜਾ 100 ਦੇ ਕਰੀਬ ਸੀ। ਮਿੱਤਰ ਦੇਸ਼ਾਂ ਦੇ -400 ਰੱਖਿਆਂ ਪ੍ਰਣਾਲੀ ਅਤੇ ਡਾਰਨ ਸਿਸਟਮ ਨੇ ਜਿੱਥੇ ਪਾਕਿਸਤਾਨ ਦੇ ਚੀਥੜੇ ਉਦੇੜ ਦਿੱਤੇ ਉਥੇ ਉਸਦੇ ਵਾਰ ਨੂੰ ਭਾਰਤ ਦੀ ਮਿੱਟੀ ਤੱਕ ਛੂਹਣ ਨਹੀਂ ਦਿੱਤਾ। ਚਾਰ ਦਿਨ ਵਿੱਚ ਪਾਕਿਸਤਾਨ ਦਾ ਭਾਰੀ ਨੁਕਸਾਨ  ਹੋਇਆ ਪਰ ਪ੍ਰਮਾਣੂ ਸ਼ਕਤੀ ਦੀ ਚਿੰਤਾ ਬਣੀ ਹੋਈ ਸੀ ਭਾਵੇਂ ਭਾਰਤ ਨੇ ਸੱਭ ਦਾ ਵਿਕਲਪ ਲੱਭ ਲਿਆ ਸੀ ਪਰ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਸੀ। ਚਿੰਤਾ ਦਾ ਵਿਸ਼ਾ ਇਕ ਹੋਰ ਵੀ ਸੀ ਕਿ ਪਾਕਿਸਤਾਨ ਵਿੱਚ ਸੱਤਾ ਦੇ ਕਈ ਕੇਂਦਰ ਹਨ ਜਿਨ੍ਹਾਂ ਵਿਚ ਆਪਸੀ ਮੁਕਾਬਲੇ ਬਾਜੀ ਚਲਦੀ ਰਹਿੰਦੀ ਹੈ।

ਆਖਿਰ ਨਿਊਟਰਲ ਪਾਵਰ ਅਮਰੀਕਾ ਜਿਸ ਦੇ ਦੋਨਾਂ ਦੇਸ਼ਾਂ ਨਾਲ ਗੂੜ੍ਹੇ ਸੰਬੰਧ ਹਨ। ਪਾਕਿਸਤਾਨ ਲੋੜਵੰਦ ਹੈ ਭਾਰਤ ਚਰਿੱਤਰਵਾਨ ਹੈ। ਹੋ ਸਕਦਾ ਆਈਐਮਐਫ ਤੋਂ ਪਾਕਿਸਤਾਨ ਨੂੰ ਕਰਜਾ ਜਾਰੀ ਕਰਨ ਦੀ ਕੋਈ ਨਵੀਂ ਸਰਤ ਲਗਾਈ ਹੋਵੇ ਕਿਉਂਕਿ ਅਮਰੀਕਾ ਦੀ ਸਹਿਮਤੀ ਤੋਂ ਬਿਨ੍ਹਾਂ ਪਾਕਿਸਤਾਨ ਨੂੰ ਕਰਜਾ ਮਿਲਣਾ ਮੁਸ਼ਕਿਲ ਸੀ। ਦੂਜਾ ਇਸ ਤਿੰਨ ਦਿਨਾਂ ਦੇ ਯੁੱਧ ਨੇ ਪਾਕਿਸਤਾਨ ਦੀ ਕਮਰ ਤੋੜ ਦਿੱਤੀ ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਵੀ ਯੁੱਧ ਬੇਦੀ ਦਾ ਕੋਈ ਰਸਤਾ ਲੱਭ ਰਿਹਾ ਸੀ। ਮੈਂ ਆਪ ਜੀ ਨੂੰ ਵਾਝੇਂ ਕਰ ਦਿੰਦਾ ਹਾਂ ਕਿ ਭਾਰਤ ਪਰ ਇਸ ਯੁੱਧ ਦਾ ਕੇਵਲ ਜਾਨੀ ਨੁਕਸਾਨ ਹੋਇਆ ਪਰ ਆਰਥਿਕਤਾ ਪੱਖੋਂ ਕੋਈ ਅਸਰ ਨਹੀਂ ਹੈ। ਜੋ ਦੇਸ਼ ਕਰੋਨਾ ਵਿੱਚ ਇੱਕ ਮਹੀਨਾ ਕਰਫਿਊ ਲਗਾ ਕੇ ਕਰੋੜਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਤਾਂ ਇਹ ਕੁੱਝ ਵੀ ਨਹੀਂ।ਆਖਿਆ 10 ਮਈ  ਨੂੰ ਪਾਕਿਸਤਾਨ ਦੇ ਡੀਜੀਐਮਓ ਨੇ ਦਿਨ ਵੇਲੇ ਭਾਰਤ ਦੇ ਹਮ ਰੁਤਵੇ ਨਾਲ ਫੋਨ ਤੇ ਯੁੱਧ ਬੰਦੀ ਦੀ ਅਪੀਲ ਕੀਤੀ ਜਿਸ ਨੂੰ ਭਾਰਤ ਸਰਕਾਰ ਨੇ ਆਪਣੀਆਂ ਸਰਤਾਂ ਤੇ ਸਵੀਕਾਰ ਕਰ ਲਿਆ ਭਾਵ ਭਵਿੱਖ ਵਿੱਚ” ਔਰਵਾਦੀ ਕਾਰਵਾਈ ਨੂੰ ਯੁੱਧ ਸਮਝਿਆ ਜਾਵੇਗਾ” ਅਤੇ 10 ਮਈ ਨੂੰ ਹੀ ਅਮਰੀਕਾ ਦੀ ਵਿਚੋਲਰੀ ਨਾਲ ਸਾਮ ਦੇ 5 ਵਜੇ ਤੋਂ ਭਾਰਤ ਅਤੇ ਪਾਕਿਸਤਾਨ ਵਿਚ ਯੁੱਧ ਬੰਦੀ ਲਾਗੂ ਹੋ ਗਈ। ਬੱਸ ਫਿਰ ਕੀ ਸੀ। ਭਾਰਤ ਦੇ ਸੋਸ਼ਲ ਮੀਡੀਆ ਨੇ ਮੋਰਚਾ ਸਾਂਭ ਲਿਆ। ਐਕਸਪਰਟ ਵੱਸ ਹੋਕੇ ਟੀਵੀ ਤੇ ਮਨਭਾਉਂਦੇ ਤੰਝ ਕਸਣ ਲੱਗੇ। ਇਕ ਭਾਰਤੀ ਹੋਣ ਦੇ ਨਾਤੇ ਮੈਨੂੰ ਬਹੁਤ ਸਰਮ ਮਹਿਸੂਸ ਹੋ ਰਹੀ ਸੀ ਇਸ ਬਾਰੇ ਪੰਜਾਬੀ ਦੀਆਂ ਬਹੁੱਤ ਕਹਾਵਤਾਂ ਮਸਹੂਰ ਹਨ, ਇਥੇ ਲਿਖਣਾਂ ਮਰਯਦਿਤ ਨਹੀਂ।ਇਸ ਵਿੱਚ ਕੋਈ ਸ਼ੱਕ ਨਹੀਂ ਪਾਕਿਸਤਾਨ ਦਾ ਬਹੁਤ ਭਾਰੀ ਨੁਕਸਾਨ ਹੋਇਆ ਜਿਸ ਨੂੰ ਲਿਖਣਾਂ ਵੀ ਉਸਨੂੰ ਜਿਆਦਾ ਜਲੀਲ ਕਰਨ ਬਰਾਬਰ ਹੀ ਹੈ। ਜੋ ਕਰਨਗੇ ਸੋ ਭਰਨਗੇ ਪਰ ਮੈਂ ਇਕ ਰੱਲ ਸਾਫ ਕਰਨੀ ਚਾਹੁੰਦਾ ਹਾਂ ਕਿ ਯੁੱਧ ਸੰਧੀ ਸਮਝਦਾਰੀ ਦਾ ਸਬੂਤ ਹੁੰਦਾ। ਸ਼ਰਮ ਗੱਲ ਨਹੀਂ ਹੈ। ਆਖਿਰ ਕਿਸੀ ਨੂੰ ਉਜਾੜਨ ਦੀ ਵੀ ਇਕ ਸੀਮਾਂ ਹੁੰਦਾ। ਉਸ ਤੋਂ ਅੱਗੇ ਦੁਰਾਸੀਸ ਹੀ ਹੁੰਦਾ। ਕਿਸਾਨਾਂ ਦੀ ਕਹਾਵਤ ਢੇਹੀ ਵਾੜ ਨੂੰ ਕਿਨ੍ਹਾਂ ਕੂ ਢਾਹੋਗੇ?

ਸਾਡੇ ਮੀਡੀਆ ਮਿੱਤਰ, ਰਾਜਨੀਤਿਕ ਲੋਕ, ਸਮਾਜ ਅਤੇ ਇਸ ਇਸ ਤੇ ਟੀਕਾ ਟਿੱਪਣੀ ਕਰਨ ਵਾਲਿਆ ਨੂੰ ਬੇਨਤੀ ਹੈ ਯੁੱਧ ਬੰਦੀ ਵਿਚ ਹਾਰ ਜਿੱਤ ਨਾ ਭਾਲੀਏ ਸਗੋਂ ਇਸ ਵਿਚ ਮਨੁੱਖਤਾ ਦੀ ਭਲਾਈ ਨਾਲ ਵੇਖੀਏ। ਅਜਿਹੇ ਤੰਝਾ ਤੋਂ ਕਿਨਾਰਾ ਕਰੀਏ ਜਿਸ ਨਾਲ ਕਿਸੀ ਵਿੱਚ ਹੀਣ ਭਾਵਨਾ ਆਵੇ। ਭਾਰਤ ਦਾ ਇਰਾਦਾ ਯੁੱਧ ਕਰਨਾ ਨਹੀਂ ਸਗੋਂ ਧਰਤੀ ਨੂੰ ਅੱਤਵਾਦ ਤੋਂ ਸ਼ੁੱਧ ਕਰਨਾਂ ਹੈ ਜਿਸ ਉਦੇਸ ਦੀ ਪ੍ਰਾਪਤੀ ਲਈ ਭਾਰਤ ਨੂੰ ਸਿੱਧੀ ਕਾਰਵਾਈ ਕਰਨੀ ਪਈ ਨਹੀਂ ਭਾਰਤ ਤਾਂ ਸਦਾ ਵਿਸ਼ਵ ਸਾਂਤੀ ਲਈ ਕੰਮ ਕਰਨ ਵਾਲਾ ਦੇਸ ਹੈ । ਸਾਡੀ ਵਿਸ਼ਵ ਸ਼ਾਂਤੀ ਦੀ ਨੀਤੀ ਦੀ ਦੁਨੀਆਂ ਵਿੱਚ ਪ੍ਰਸੰਸਾ ਕੀਤੀ ਜਾਂਦੀ ਹੈ ਤੱਦ ਹੀ ਦੋ ਵਿਰੋਧੀ ਸ਼ਕਤੀਆਂ ਵੀ ਅੱਜ ਇੱਕ ਮੌਤ ਹੋਕੇ ਭਾਰਤ ਨਾਲ ਖੜ੍ਹੀਆਂ ਹਨ ਕਿਉਂਕਿ ਸਾਡੀਆਂ ਨੀਤੀਆਂ ਹੀ ਵਿਸ਼ਵ ਕਲਿਆਣ ਦੀਆਂ ਹਨ। ਭਾਰਤ ਛੋਟੀ ਸੋਚ ਦਾ ਮਾਲਿਕ ਨਹੀਂ ਹੈ ਪਰ ਅੱਤਵਾਦ ਵਰਗੀਆਂ ਬੁਰਾਈਆਂ ਨੂੰ ਜੜੋਂ ਖਤਮ ਕਰਨ ਦਾ ਇਰਾਦਾ ਰੱਖਿਆ ਹੋਇਆ ਹੈ। ਭਾਵੇਂ ਭਵਿੱਖ ਵਿੱਚ ਵੀ ਪੜੋਸੀ ਅੱਤਵਾਦ ਦਾ ਸਹਾਰਾ ਲੈਂਦਾ ਤੱਦ ਵੀ ਡਾਇਰੈਕਟ ਕਾਰਵਾਈ ਤੋਂ ਪਿੱਛੇ ਨਹੀਂ ਹਟੇਗਾ। ਪਰ ਹੁਣ ਸਥਾਪਿਤ ਹੋਈ ਯੁੱਧ ਬੰਦੀ ਨੂੰ ਕਿਸੀ ਦੇ ਪ੍ਰਤਾੜਿਤ ਦਾ ਹਥਿਆਰ ਬਣਾਉਣ ਤੋਂ ਗੁਰੇਜ ਕਰਨਾਂ ਚਾਹੀਦਾ।

 

ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਬਿਊਰੋ ਚੀਫ ਪੰਜਾਬ 

ਮੋਬਾਈਲ 9814009561

Related Articles

LEAVE A REPLY

Please enter your comment!
Please enter your name here

Latest Articles

2

2