ਜਲੰਧਰ, (ਕਰਮਵੀਰ ਸਿੰਘ)-
ਰੇਨਬੋ ਪਬਲਿਕ ਸਕੂਲ ਸਤੋਵਾਲੀ ਆਦਮਪੁਰ ਅਤੇ ਕਿਡਜ਼ੀ ਸਕੂਲ ਵਿੱਚ ਪ੍ਰਬੰਧਕ ਅਨਲਿ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਂ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਿਸੀਪਲ ਜੋਧ ਸਿੰਘ ਡੋਗਰਾ ਦੁਆਰਾ ਕੀਤੀ ਗਈ। ਇਸ ਦੌਰਾਨ ਚਾਰਾਂ ਸਦਨਾਂ ਦੇ ਵਿਦਿਆਰਥੀਆਂ ਦੁਆਰਾ ਮਾਂ ਦਿਵਸ ਦੀ ਮਹੱਤਤਾ ਉੱਪਰ ਚਾਨਣਾ ਪਾਇਆ। ਇਸ ਦੇ ਨਾਲ ਹੀ ਮਾਂ ਦਿਵਸ ਦੇ ਸੰਬੰਧ ਵਿਚ ਕਵਿਤਾ ਉਚਾਰਨ ਅਤੇ ਲੇਖਣ ਮੁਕਾਬਲੇ ਕਰਵਾਏ ਗਏ। ਕਿਡਜੀ ਦੇ ਨੰਨੇ- ਮੁੰਨੇ ਬੱਚਿਆਂ ਦੁਆਰਾ ਸੁੰਦਰ -ਸੁੰਦਰ ਕਾਰਡ ਬਣਾਏ ਗਏ। ਇਸ ਦੇ ਨਾਲ ਹੀ ਮਾਂ ਦੇ ਰੂਪ ਵਿੱਚ ਬੱਚੇ ਨੂੰ ਪਿਆਰ ਦੇਣ ਦੀ ਪੇਸਕਾਰੀ ਨੇ ਸਭ ਦਾ ਮਨ ਮੋਹ ਲਿਆ।
ਅੰਤ ਵਿੱਚ ਪ੍ਰਿਸੀਪਲ ਵੱਲੋ ਸਾਰੇ ਅਧਿਆਪਕਾਂ ਤੇ ਵਿਦਿਆਰਥੀਆ ਨੂੰ ਮਾਂ ਦਿਵਸ ਦੀਆਂ ਸੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੱਸਿਆਂ ਕੀ ਇੱਕ ਮਾਂ ਬਿਨਾਂ ਕਿਸੇ ਸਵਾਰਥ ਦੇ ਬੱਚਿਆਂ ਦੀ ਜਿੰਦਗੀ ਸਵਾਰਨ ਵਿੱਚ ਆਪਣਾ ਸਾਰਾ ਜੀਵਨ ਲਗਾ ਦਦੀ ਹੈ। ‘ ਮਾਂ ‘ ਇਕ ਛੋਟਾ ਸ਼ਬਦ ਹੈ, ਪਰ ਇਸਦੀ ਮਹਿਮਾ ਨੂੰ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ। ਇਹ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਪੂਰੀ ਦੁਨੀਆ ਸਮਾਈ ਹੁੰਦੀ ਹੈ।


