ਬਲਾਚੌਰ 12 ਮਈ (ਜਤਿੰਦਰਪਾਲ ਸਿੰਘ ਕਲੇਰ )
ਸੂਰੀ ਹਸਪਤਾਲ ਭੱਦੀ ਰੋਡ ਵਿਖੇ 17 ਮਈ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ, ਨੇ ਦੱਸਿਆ ਕਿ ਇਹ ਖੂਨਦਾਨ ਕੈਂਪ 17 ਮਈ ਨੂੰ ਭਾਰਤ ਦੀ ਸੈਨਾ ਲਈ ਐਮਰਜੈਂਸੀ ਖੂਨਦਾਨ ਕੈਂਪ ਸਵੇਰੇ 10 ਤੋਂ ਲੈ ਕੇ 5 ਵਜੇ ਤੱਕ ਲਗਾਇਆ ਜਾ ਰਿਹਾ ਹੈ ਆਪਣੀ ਭਾਰਤੀ ਸੈਨਾ ਦੇ ਇਥੇ ਐਮਰਜੈਂਸੀ ਖੂਨ ਖੂਨਦਾਨ ਕੈਂਪ ‘ਚ 18 ਸਾਲ ਦੀ ਉਮਰ ਤੋਂ ਉੱਪਰ ਦਾ ਕੋਈ ਵੀ ਨੌਜਵਾਨ ਜਾਂ ਵਿਅਕਤੀ ਖੁੱਲ੍ਹ ਕੇ ਖੂਨਦਾਨ ਕਰ ਸਕਦਾ ਹੈ। ਇਸ ਮੌਕੇ ਤੇ ਉਹਨਾਂ ਨੇ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਦਾ ਹਿੱਸਾ ਬਣਨ ਅਤੇ ਵੱਧ ਤੋਂ ਵੱਧ ਨੌਜਵਾਨ ਇਸ ਕੈਂਪ ਵਿੱਚ ਆਪਣਾ ਯੋਗਦਾਨ ਪਾਉਣ।ਉਹਨਾਂ ਨੇ ਕਿਹਾ ਕਿ ਹਰ ਤਿੰਨ ਮਹੀਨੇ ਬਾਅਦ ਅਸੀਂ ਖੂਨ ਦਾਨ ਕਰ ਸਕਦੇ ਹਾਂ ਸਾਡੇ ਵੱਲੋਂ ਦਿੱਤਾ ਗਿਆ ਖੂਨ ਕਿਸੇ ਦੀ ਕੀਮਤੀ ਜਿੰਦਗੀ ਬਚਾ ਸਕਦਾ ਹੈ।


