Join
Monday, March 16, 2026
Monday, March 16, 2026

ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ 

ਪਿੰਡ ਗਹੂੰਣ ਦਾ ਸਰਪੰਚ ਸਾਥੀਆਂ ਸਮੇਤ ਆਪ ਵਿੱਚ ਸ਼ਾਮਲ 
ਵਿਧਾਇਕ ਸੰਤੋਸ਼ ਕਟਾਰੀਆ ਨੇ ਕੀਤਾ ਨਿੱਘਾ ਸਵਾਗਤ 

ਬਲਾਚੌਰ, 12 ਮਈ ( ਜਤਿੰਦਰਪਾਲ ਸਿੰਘ ਕਲੇਰ )

ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਤੇ ਹਲਕਾ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ਪਿੰਡ   ਗਹੂੰਣ ਵਿਖ਼ੇ ਸਰਪੰਚ ਗੁਰਦੀਪ ਕੌਰ ਪਤਨੀ ਹਰਵਿੰਦਰ ਸਿੰਘ ਸੁਰਿੰਦਰ ਸਿੰਘ,ਜਸਵੰਤ ਸਿੰਘ,ਬਲਬੀਰ ਸਿੰਘ,ਜੁਝਾਰ ਸਿੰਘ,ਗੁਰਨਾਮ ਸਿੰਘ,ਸੰਤੋਖ ਸਿੰਘ,ਪ੍ਰੀਤਮ ਸਿੰਘ,ਅਮਰਨਾਥ,ਅਮਰੀਕ ਸਿੰਘ,ਮਹਿੰਦਰ ਸਿੰਘ,ਰਾਮ ਕਿਸ਼ਨ,ਚਮਨ ਸਿੰਘ ਖਾਲਸਾ,ਹਾਕਮ ਸਿੰਘ ਸਾਥੀਆ ਸਮੇਤ ਸ਼੍ਰੋਮਣੀ ਅਕਾਲੀ ਦਲ ਪਾਰਟੀ  ਨੂੰ ਛੱਡ ਕੇ ‘ਆਪ’ ‘ਚ ਸ਼ਾਮਲ ਹੋਏ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ‘ਆਪ’ ‘ਚ ਆਏ ਸਾਰੇ ਸਮਰਥਕਾਂ ਦਾ ਨਿੱਘਾ ਸਵਾਗਤ ਮਫਲਰ ਪਾ ਕੇ ਕੀਤਾ। ਸੰਤੋਸ਼ ਕਟਾਰੀਆ ਨੇ ਕਿਹਾ ਕਿ ਸ਼ਾਮਲ ਹੋਏ ਸਾਰੇ ਸਾਥੀਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਅਸ਼ੋਕ ਕਟਾਰੀਆ ਸੀਨੀਅਰ ਆਮ ਆਦਮੀ ਪਾਰਟੀ ਆਗੂ ਨੇ ਸ਼ਾਮਲ ਹੋਏ ਸਾਥੀਆਂ ਦਾ ਸੁਆਗਤ ਕੀਤਾ ਅਤੇ  ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਦੇ ਲੋਕ ਲੁਭਾਵਣੇ ਝੂਠੇ ਵਾਅਦਿਆਂ ਤੋਂ ਦੁਖੀ ਹਨ।ਇਸ ਮੌਕੇ ਆਮ ਆਦਮੀ ਪਾਰਟੀ ਵਿੱਚ  ਗਹੂੰਣ ਵਿਖ਼ੇ ਸਰਪੰਚ ਗੁਰਦੀਪ ਕੌਰ ਪਤਨੀ ਹਰਵਿੰਦਰ ਸਿੰਘ ਸੁਰਿੰਦਰ ਸਿੰਘ,ਜਸਵੰਤ ਸਿੰਘ,ਬਲਬੀਰ ਸਿੰਘ,ਜੁਝਾਰ ਸਿੰਘ,ਗੁਰਨਾਮ ਸਿੰਘ,ਸੰਤੋਖ ਸਿੰਘ,ਪ੍ਰੀਤਮ ਸਿੰਘ,ਅਮਰਨਾਥ,ਅਮਰੀਕ ਸਿੰਘ,ਮਹਿੰਦਰ ਸਿੰਘ,ਰਾਮ ਕਿਸ਼ਨ,ਚਮਨ ਸਿੰਘ ਖਾਲਸਾ,ਹਾਕਮ ਸਿੰਘ ਸਾਥੀਆਂ ਸਮੇਤ ਸ਼ਾਮਲ ਹੋਏ lਇਸ ਮੌਕੇ ਰਨਵੀਰ ਸਿੰਘ ਧਾਲੀਵਾਲ ਬਲਾਕ ਪ੍ਰਧਾਨ,ਜਸਵਿੰਦਰ ਸਿਆਣ,ਜਤਿੰਦਰ ਬੈਂਸ ਜੌਲੀ ਆਦਿ ਪਾਰਟੀ ਵਲੰਟੀਅਰ ਹਾਜ਼ਰ ਸਨ l

Related Articles

LEAVE A REPLY

Please enter your comment!
Please enter your name here

Latest Articles

2