Join
Thursday, March 12, 2026
Thursday, March 12, 2026

ਰਾਣਾ ਗੁਰਜੀਤ ਸਿੰਘ ਸਤਿਲੋਕ ਧਾਮ ਰੱਤੇਵਾਲ ਵਿਖੇ  ਹੋਏ ਨਤਮਸਤਕ

ਸਵਾਮੀ ਕਿ੍ਸ਼ਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਤੋ ਲਿਆ ਆਸ਼ੀਰਵਾਦ

ਨਵਾਂਸ਼ਹਿਰ /ਕਾਠਗੜ੍ਹ , 12 ਮਈ (ਜਤਿੰਦਰਪਾਲ ਸਿੰਘ ਕਲੇਰ)

ਦੁਨੀਆਂ ਦੇ ਰਹਿਬਰ ਜਗਤ ਗੁਰੂ ਬਾਬਾ ਗਰੀਬਦਾਸ ਜੀ ਮਹਾਰਾਜ ਅਤੇ ਸਤਿਗੁਰੂ ਗੰਗਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਸ੍ਰੀ  ਸਤਿਲੋਕ ਧਾਮ ਰੱਤੇਵਾਲ ਤੋਂ ਸਮੂਹ ਭੂਰੀ ਵਾਲੀਆਂ ਨਾਮ ਲੇਵਾ ਸੰਗਤਾਂ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ | ਸ੍ਰੀ ਸਤਲੋਕ ਧਾਮ ਦੇ ਮੌਜੂਦਾ ਸਰਪ੍ਰਸਤ ਸਵਾਮੀ ਕਿ੍ਸ਼ਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੀ ਰਹਿਨੁਮਾਈ ਅਤੇ ਧਾਮ ਦੇ ਮੁੱਖ ਸੇਵਾਦਾਰ ਭਗਤ ਵਾਸਦੇਵ  ਭੂੰਬਲਾ  ਦੀ ਦੇਖਰੇਖ ਵਿੱਚ ਸਜਾਈ ਗਈ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਹਾਜ਼ਰ ਹੋਈਆਂ  | ਇਸ ਮੌਕੇ ਜਿਲ੍ਹਾਂ ਕਾਂਗਰਸ ਦੇ ਪ੍ਰਧਾਨ ਅਜੇ ਮੂਗੰਪੂਰ ਦੇ ਨਾਲ   ਕਪੂਰਥਲਾ ਤੋਂ 

ਵਿਧਾਇਕ  ਅਤੇ  ਰਾਣਾ ਗੁਰਜੀਤ ਸਿੰਘ  ਨੇ ਦਰਬਾਰ ਤੇ ਪਹੁੰਚ ਕੇ ਨਤਮਸਤਕ ਹੋਏ |   ਉਨ੍ਹਾਂ ਨੇ ਕਿਹਾ ਕਿ ਭੂਰੀਵਾਲੇ ਸੰਪਰਦਾਏ ਵੱਲੋਂ ਸਿਖਿਆ, ਇਲਾਜ, ਤੇ ਗਉ ਗਰੀਬ ਦੀ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ | ਉਨ੍ਹਾਂ ਨੇ ਕਿਹਾ ਕਿ  ਭੂਰੀਵਾਲੀਆ ਵੱਲੋਂ ਲੜਕੀਆਂ ਦੇ  ਲਈ ਸਕੂਲ ਕਾਲਜ ਅਤੇ  ਵੱਡੇ ਪੱਧਰ ਤੇ ਪੜ੍ਹਾਈ ਹਾਸਿਲ ਕਰਨ ਲਈ ਅਲੱਗ ਅਲੱਗ ਵਿਦਿਆਲੇ ਖੋਲੇ ਜਾ ਰਹੇ ਹਨ | ਜਰੂਰਤਮੰਦਾ ਦੀ  ਸੇਵਾ ਅੱਗੇ ਹੋ ਕੇ ਕੀਤੀ ਜਾਦੀ ਹੈ |  ਰਾਣਾ ਗੁਰਜੀਤ ਸਿੰਘ ਵੱਲੋਂ ਭੂਰੀਵਾਲਿਆ ਵੱਲੋਂ ਚਲਾਏ ਜਾ ਰਹੇ ਅਲੱਗ ਅਲਗ ਸੰਸਥਾਨਾ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ |

Related Articles

LEAVE A REPLY

Please enter your comment!
Please enter your name here

Latest Articles