Join
Thursday, March 12, 2026
Thursday, March 12, 2026

60 ਨਸ਼ੀਲੀ ਗੋਲੀਆ ਨਾਲ ਦੋ ਕਾਬੂ

ਬਲਾਚੌਰ 7 ਮਈ (ਜਤਿੰਦਰਪਾਲ ਸਿੰਘ ਕਲੇਰ)

ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾ ਮਹਿਤਾਬ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਦੀ ਇਨ ਬਿੰਨ ਪਾਲਣਾ ਕਰਦੇ ਹੋਏ ਥਾਣਾ ਸਿਟੀ ਬਲਾਚੌਰ ਪੁਲਿਸ ਨੇ ਦੋ ਵਿਆਕਤੀਆ ਨੂੰ ਕਾਬੂ ਕਰਕੇ ਉਨਾ ਦੇ ਕੋਲੋ 60 ਨਸ਼ੀਲੀ ਗੋਲੀਆ ਬਰਾਮਦ ਕੀਤੀਆ | ਪੁਲਿਸ ਨੇ ਦੋਨੋ ਕਥਿਤ ਆਰੋਪੀਆ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |
ਮਾਮਲੇ ਦੇ ਜਾਂਚ ਅਧਿਕਾਰੀ ਐਸਆਈ ਐਸਐਚਓ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਕਿ ਇਸੇ ਦੌਰਾਨ ਸ਼ਮਸ਼ਾਨ ਘਾਟ ਸਿਆਣਾ ਬਲਾਚੌਰ ਦੇ ਕੋਲ ਇਕ ਵਿਆਕਤੀ ਖੜ੍ਹਾ ਸੀ ਜੋ ਪੁਲਿਸ ਪਾਰਟੀ ਨੂੰ ਦੇਖਕੇ ਪਿੱਛੇ ਨੂੰ ਮੁੜਨ ਲੱਗਿਆ ਤਾ ਪੁਲਿਸ ਨੇ ਉਕਤ ਵਿਆਕਤੀ ਨੂੰ ਕਾਬੂ ਕਰਕੇ ਜਦੋ ਉਸਦੀ ਤਲਾਸ਼ੀ ਲਈ ਤਾਂ ਉਸਦੇ ਕੋਲੋ 6 ਪੱਤੇ ਕੁੱਲ 60 ਗੋਲੀਆ ਐਲਪਰੋਜਮ ਦੀਆ ਬਰਾਮਦ ਹੋਈਆ | ਉਨਾ ਦੱਸਿਆ ਕਿ ਕਾਬੂ ਕੀਤੇ ਕਥਿਤ ਆਰੋਪੀ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਪ੍ਰਤਾਪ ਸਿੰਘ ਵਾਸੀ ਵਾਰਡ ਨੰ 3 ਨੂੰ ਕਾਬੂ ਕਰਕੇ ਤਫਤੀਸ਼ ਦੌਰਾਨ ਉਕਤ ਵਿਆਕਤੀ ਦੇ ਇੰਕਸਾਫ ਤੋ ਕਥਿਤ ਆਰੋਪੀ ਅਵਤਾਰ ਸਿੰਘ ਉਰਫ ਮੋਟੀ ਪੁੱਤਰ ਹਰਚਰਨ ਸਿੰਘ ਵਾਸੀ ਜਗਤਪੁਰ ਰੋਡ ਬਲਾਚੌਰ ਨੂੰ ਦੋਸ਼ੀ ਨਾਮਜਦ ਕਰਕੇ ਜੁਰਮ ਵਿੱਚ ਵਾਧਾ ਕਰਕੇ ਉਕਤ ਦੋਨਾ ਆਰੋਪੀਆ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Related Articles

LEAVE A REPLY

Please enter your comment!
Please enter your name here

Latest Articles