ਰੱਬ ਆਸਰੇ ਚਲ ਰਹੀ ਹੈ ਕਾਠਗੜ੍ਹ ਦੀ ਦਾਣਾ ਮੰਡੀ

ਨਵਾਂਸ਼ਹਿਰ /ਕਾਠਗੜ੍ਹ 4 ਮਈ (ਜਤਿੰਦਰ ਪਾਲ ਸਿੰਘ ਕਲੇਰ )
ਬਾਅਦ ਦੁਪਹਿਰ ਤੇਜ ਮੀਂਹ ਪੈਣ ਨਾਲ ਜਿੱਥੇ ਕਾਠਗੜ੍ਹ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਤਾਂ ਦੂਜੇ ਪਾਸੇ ਦਾਣਾ ਮੰਡੀ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਨੂੰ ਮੀਂਹ ਦੀ ਮਾਰ ਝੱਲਣੀ ਪਰ ਜਿਕਰਯੋਗ ਹੈ ਕਿ ਮੰਡੀ ਦੀ ਲੇਵਰ ਕੋਲ ਕਣਕ ਦੇ ਲੱਗੇ ਵੱਡੇ ਅੰਬਾਰ ਢੱਕਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਤਰਪਾਲਾਂ ਦਾ ਠੋਸ ਪ੍ਰਬੰਧ ਨਾ ਹੋਣ ਕਰਕੇ ਕਣਕ ਫਿਰ ਵੀ ਭਿੱਜ ਗਈ ਅਤੇ ਜਿਹੜੀ ਕਣਕ ਫੜ ਵਿੱਚ ਪਈ ਉਸ ਨੂੰ ਵੀ ਚੰਗੀ ਤਰ੍ਹਾਂ ਨਾਲ ਨਹੀਂ ਢੱਕਿਆ ਕਿਉਂਕਿ ਢੱਕਣ ਵਾਸਤੇ ਤਰਪਾਲਾਂ ਦੀ ਵੱਡੀ ਕਮੀ ਜਗ ਜਾਹਿਰ ਹੋਈ ਅਤੇ ਫੜ ਵਿੱਚ ਪਈਆਂ ਬੋਰੀਆਂ ਵੀ ਨੰਗੀਆਂ ਹੋਣ ਕਰਕੇ ਭਿੱਜ ਗਈਆਂ ਅਤੇ ਹੁਣ ਵਿਭਾਗ ਵਲੋਂ ਇਹੀ ਕਣਕ ਲੋਕਾਂ ਰੇਕ ਲੋਡ ਕਰਕੇ ਅੱਗੇ ਭੇਜ ਦਿੱਤੀ ਜਾਵੇਗੀ ਇੱਕ ਪਾਸੇ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਲਈ ਮੰਡੀਆਂ ਵਿੱਚ ਪ੍ਰਬੰਧਾਂ ਦੇ ਵੱਡੇ ਵੱਡੇ ਦਾਅਵੇ ਕਰਦੀ ਹੋਈ ਨਜ਼ਰ ਆਉਂਦੀ ਹੈ ਤਾਂ ਅੱਜ ਦੂਜੇ ਪਾਸੇ ਕਾਠਗੜ੍ਹ ਦੀ ਮੰਡੀ ਵਿੱਚ ਮੀਂਹ ਪੈਣ ਨਾਲ ਕਿਸਾਨਾਂ ਦੀ ਹੋਈ ਕਣਕ ਦੀ ਬਰਬਾਦੀ ਨੇ ਪੰਜਾਬ ਸਰਕਾਰ ਦੇ ਅਤੇ ਮੰਡੀ ਬੋਰਡ ਦੇ ਪ੍ਰਬੰਧ ਨੇ ਸਰਕਾਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਜਿੱਥੇ ਮੰਡੀ ਵਿੱਚ ਤਿਰਪਾਲਾਂ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਫਸਲ ਨੂੰ ਮੀਂਹ ਵਿੱਚ ਭਿੱਜਦੇ ਦੇਖਿਆ ਅਤੇ ਮੰਡੀ ਵਿੱਚ ਕਈ ਕਿਸਾਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਜਦੋਂ ਇਸ ਸਬੰਧੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੋਲਣ ਲਈ ਤਿਆਰ ਨਹੀਂ ਸਨ। ਪਰ ਦੱਬੀ ਅਵਾਜ਼ ਵਿੱਚ ਜਰੂਰ ਕਹਿੰਦੇ ਰਹੇ ਮੰਡੀ ਦਾ ਪ੍ਰਬੰਧ ਠੀਕ ਨਾ ਹੋਣ ਕਰਕੇ ਜਿੱਥੇ ਮੀਂਹ ਪੈਣ ਕਾਰਨ ਉਹਨਾਂ ਦੀ ਸੁੱਕੀ ਕਣਕ ਫਿਰ ਦੁਬਾਰਾ ਗਿੱਲੀ ਹੋ ਗਈ ਹੈ।ਅਤੇ ਮੰਡੀ ਵਿੱਚ ਬੈਠੇ ਕਿਸਾਨਾਂ ਨੂੰ ਜਦੋਂ ਪ੍ਰਬੰਧਾਂ ਦੇ ਬਾਰੇ ਪੁੱਛਿਆ ਤਾਂ ਉਹਨਾਂ ਦਾ ਜਵਾਬ ਤਸੱਲੀਬਖ਼ਸ਼ ਨਹੀ ਸੀ ਸਭ ਵੱਡੀ ਘਾਟ ਕਾਠਗੜ੍ਹ ਮੰਡੀ ਵਿੱਚ ਬਾਥਰੂਮਾਂ ਦਾ ਕੋਈ ਖਾਸ ਪ੍ਰਬੰਧ ਨਹੀ ਜੋ ਕਿ ਅੱਜ ਦੇ ਸਮੇਂ ਵਿੱਚ ਬਹੁਤ ਹੀ ਜਰੂਰੀ ਹੈ। ਖਬਰ ਲਿਖੇ ਜਾਣ ਤੱਕ ਮੀਂਹ ਵੀ ਪੂਰੇ ਜੋਰ ਨਾਲ ਪੈਣ ਲੱਗ ਪਿਆ ਅਤੇ ਹੁਣ ਤਾਂ ਰੱਬ ਹੀ ਰਾਖਾ ਹੈ ਇਹਨਾਂ ਕਿਸਾਨਾਂ ਦਾ ਜਦੋਂ ਇਸ ਸੰਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਸੁਰਿੰਦਰ ਪਾਲ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਨਾ ਚੁੱਕਿਆ ਪਹਿਲਾ ਵੀ ਉਹਨਾਂ ਨੂੰ ਮੰਡੀ ਦੇ ਪ੍ਰਬੰਧ ਨੂੰ ਲੈ ਕੇ ਕਈ ਵਾਰ ਫੋਨ ਕੀਤੇ ਗਏ ਹਨ ਪਰ ਉਹ ਪੱਤਰਕਾਰਾਂ ਦਾ ਫੋਨ ਚੁੱਕਣਾ ਵਾਜਬ ਨਹੀ ਨਹੀਂ ਸਮਝਦੇ।


